ਸਟਾਫ ਰਿਪੋਰਟਰ, ਜਲੰਧਰ : ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਦਾਇਗੀ ਪਾਰਟੀ 'ਸਾਇਓਨਾਰਾ-2019' ਕਰਵਾਈ ਗਈ ਜਿਸ 'ਚ ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰਸੱਟ ਦੇ ਕਾਰਜਕਾਰੀ ਨਿਰਦੇਸ਼ਕ (ਸਕੂਲ) ਸ਼ੈਲੀ ਗੌਰੀ ਨੇ ਮੁੱਖ ਮਹਿਮਾਨ ਤੇ ਐਗਜ਼ੈਕਟਿਵ ਡਾਇਰੈਕਟਰ ਅਰਾਧਨਾ ਬੌਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮਹਿਮਾਨਾਂ ਦਾ ਫੁੱਲਾਂ ਦੇ ਨਾਲ ਸਵਾਗਤ ਕਰਨ ਤੋਂ ਬਾਅਦ ਬੀਐੱਡ ਸਮੈਸਟਰ-2 ਦੇ ਵਿਦਿਆਰਥੀ-ਅਧਿਆਪਕਾਂ ਨੇ ਬੀਐੱਡ ਸਮੈਸਟਰ-4 ਦੇ ਵਿਦਿਆਰਥੀ ਅਧਿਆਪਕਾਂ ਨੂੰ ਵਿਦਾ ਕੀਤਾ ਤੇ ਗੁਬਾਰੇ ਖੇਡ, ਸਟ੍ਰੋਅ ਖੇਡ ਸਮੇਤ ਕਈ ਸਰਗਰਮੀਆਂ ਕਰਵਾਈਆਂ। ਵਿਦਿਆਰਥੀ ਅਧਿਆਪਕਾਂ ਨੇ ਲੋਕ ਨਾਚ, ਸੋਲੋ ਡਾਂਸ ਤੇ ਚੁਟਕਲਿਆਂ ਦਾ ਆਨੰਦ ਮਾਣਿਆ। ਮਾਡਲਿੰਗ ਨੂੰ ਸੀਨੀਅਰਜ਼ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਮਾਡਲਿੰਗ ਮੁਕਾਬਲਿਆਂ 'ਚ ਸ਼ਰਮੀਲਾ ਨਾਕਰਾ ਤੇ ਹਰਲੀਨ ਗੁੱਲਰੀਆ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਦੌਰਾਨ ਬ੍ਹਮਜੋਤ ਕੌਰ ਨੇ ਮਿਸ ਆਈਐੱਚਸੀਈ ਦਾ ਖਿਤਾਬ ਹਾਸਲ ਕੀਤਾ, ਰੀਆ ਮਖੀਜਾ ਨੂੰ ਐਪੀਟੋਮ ਆਫ਼ ਡੀਸੈਨਸੀ ਦਾ ਖਿਤਾਬ ਮਿਲਿਆ। ਅੰਕਿਤਾ ਖੇਰਾ ਨੇ ਬਿਊਟੀ ਵਿਦ ਬ੍ਰੇਨ ਦਾ ਖਿਤਾਬ ਹਾਸਲ ਕੀਤਾ, ਅਮਨਦੀਪ ਕੌਰ ਨੂੰ ਬੈਸਟ ਹੇਅਰ ਸਟਾਈਲ ਦਾ ਖਿਤਾਬ ਮਿਲਿਆ ਅਤੇ ਦਿਵਿਆ ਵਰਮਾ ਨੇ ਸਟਾਈਲ ਦੀਵਾ ਦਾ ਖਿਤਾਬ ਜਿੱਤਿਆ। ਸੀਨੀਅਰਜ਼ ਨੇ ਕਾਲਜ ਦੀ ਜ਼ਿੰਦਗੀ ਦੇ ਆਪਣੇ ਤਜਰਬੇ ਸਾਂਝੇ ਕੀਤਾ ਤੇ ਕਾਲਜ ਦੇ ਵਾਤਾਵਰਨ ਦੀ ਸ਼ਲਾਘਾ ਕੀਤਾ ਅਤੇ ਮੈਨੇਜਮੈਂਟ, ਪਿ੍ਰੰਸੀਪਲ ਤੇ ਫੈਕਲਟੀ ਮੈਂਬਰਾਂ ਦੇ ਸਹਯੋਗ ਲਈ ਧੰਨਵਾਦ ਕੀਤਾ। ਮੁੱਖ ਮਹਿਮਾਨ ਸ਼ੈਲੀ ਬੌਰੀ ਨੇ ਵਿਦਿਆਰਥੀ ਅਧਿਆਪਕਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਸ਼ਰਮੀਲਾ ਨਾਕਰਾ, ਵਾਈਸ ਪਿ੍ਰੰਸੀਪਲ, ਇਨੋਸੈਂਟ ਹਾਰਟ ਸਕੂਲ ਨੇ ਹਾਂ-ਪੱਖੀ ਸੋਚ ਤੇ ਸ਼ਖਸੀਅਤ ਤੇ ਵਿਕਾਸ ਬਾਰੇ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ। ਪਿ੍ਰੰਸੀਪਲ ਡਾ. ਅਰਜਿੰਦਰ ਸਿੰਘ ਨੇ ਸਮੈਸਟਰ-4 ਦੇ ਵਿਦਿਆਰਥੀ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਇਕ ਸ਼ਾਨਦਾਰ ਭਵਿੱਖ ਦੀ ਕਾਮਨਾ ਕੀਤੀ।