ਪ੍ਰੀ-ਨਿਰਵਾਣ ਦਿਵਸ ਸਬੰਧੀ ਸਮਾਗਮ 6 ਨੂੰ
ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ 70ਵਾਂ ਪ੍ਰੀ ਨਿਰਬਾਨ ਦਿਵਸ 6 ਦਸੰਬਰ ਨੂੰ
Publish Date: Tue, 02 Dec 2025 07:58 PM (IST)
Updated Date: Tue, 02 Dec 2025 07:59 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਬਾਬਾ ਸਾਹਿਬ ਦੇ 70ਵੇਂ ਪ੍ਰੀ-ਨਿਰਵਾਣ ਦਿਵਸ ’ਤੇ ਉਨ੍ਹਾਂ ਦੇ ਮਹਾਨ ਵਿਅਕਤੀਤਵ, ਦੇਸ਼ ਪ੍ਰਤੀ ਨਿਭਾਈਆਂ ਸੇਵਾਵਾਂ, ਸੰਘਰਸ਼ਾਂ, ਉਪਕਾਰਾਂ ਤੇ ਹੋਰ ਅਨੇਕਾਂ ਪ੍ਰਾਪਤੀਆਂ ਨੂੰ ਯਾਦ ਕਰਨ ਲਈ ਤੇ ਉਨਾਂ ਨੂੰ ਸਿਜਦਾ ਕਰਨ ਲਈ 6 ਦਸੰਬਰ 2025 ਨੂੰ ਸ਼ਨਿਚਰਵਾਰ ਸਵੇਰੇ 11 ਵਜੇ ਰਮਾ ਬਾਈ ਅੰਬੇਡਕਰ ਹਾਲ ਅੰਬੇਡਕਰ ਭਵਨ ਅੰਬੇਡਕਰ ਹਾਲ ਵਿਖੇ ਇਕ ਵਿਸ਼ਾਲ ਸਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਮੁੱਖ ਬੁਲਾਰੇ ਪ੍ਰੋਫੈਸਰ ਮਨਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੋਣਗੇ। ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ ਪ੍ਰੋਫੈਸਰ ਸੋਹਨ ਲਾਲ, ਜਨਰਲ ਸਕੱਤਰ ਡਾ. ਜੀਸੀ ਕੌਲ, ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਤੇ ਸਮੂਹ ਟਰੱਸਟੀਆਂ ਨੇ ਕਿਹਾ ਕਿ ਯੁੱਗ ਪੁਰਸ਼ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਸਾਰੇ ਦੇਸ਼ ਵਾਸੀਆਂ ਦੇ ਹੀਰੋ ਸਨ। ਬਾਬਾ ਸਾਹਿਬ ਨੂੰ ਸਿਰਫ ਅਨਸੂਚਿਤ ਜਾਤੀਆਂ ਦੇ ਆਗੂ ਮੰਨਣਾ ਉਨ੍ਹਾਂ ਨਾਲ ਤੇ ਅਨੁਸੂਚਿਤ ਜਾਤੀਆਂ ਨਾਲ ਬੇਇਨਸਾਫੀ ਹੋਵੇਗੀ।