ਸੁਖਜੀਤ ਕੁਮਾਰ, ਕਿਸ਼ਨਗੜ੍ਹ : ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਅਲਾਵਲਪੁਰ 'ਚ ਭਗਵਾਨ ਵਾਲਮੀਕਿ ਜੀ ਸਭਾ ਤੇ ਰਿਸ਼ੀ ਨਗਰ ਨਿਵਾਸੀਆਂ ਵੱਲੋਂ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ। ਜਿਸ ਵਿੱਚ ਸ਼ਾਮਲ ਸੁੰਦਰ ਝਾਕੀਆਂ ਦੇਖਣਯੋਗ ਸਨ। ਉਕਤ ਸ਼ੋਭਾ ਯਾਤਰਾ ਅਲਾਵਲਪੁਰ ਦੇ ਮੁਹੱਲਾ ਰਿਸ਼ੀ ਨਗਰ 'ਚ ਸਥਿਤ ਭਗਵਾਨ ਵਾਲਮੀਕਿ ਮੰਦਰ ਤੋਂ ਸ਼ਾਮ ਨੂੰ ਸ਼ੁਰੂ ਹੋ ਕੇ ਅਲਾਵਲਪੁਰ ਦੇ ਵੱਖ-ਵੱਖ ਮੁਹੱਲਿਆਂ ਤੇ ਮੁੱਖ ਬਾਜ਼ਾਰ 'ਚੋਂ ਹੁੰਦੀ ਹੋਈ ਦੇਰ ਸ਼ਾਮ ਨੂੰ ਭਗਵਾਨ ਵਾਲਮੀਕਿ ਮੰਦਰ 'ਚ ਸਮਾਪਤ ਹੋਈ। ਸ਼ੋਭਾ ਯਾਤਰਾ ਦੇ ਰਸਤੇ 'ਚ ਦੁਕਾਨਦਾਰਾਂ, ਵੱਖ ਵੱਖ ਧਾਰਮਿਕ ਸੰਸਥਾਵਾਂ ਵਲੋਂ ਤੇ ਸਿਆਸੀ ਪਾਰਟੀਆਂ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਸਨ ਤੇ ਉਨ੍ਹਾਂ ਵੱਲੋਂ ਸ਼ੋਭਾ ਯਾਤਰਾ ਦਾ ਫੁੱਲ ਮਾਲਾਵਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ।

ਇਸ ਮੌਕੇ ਡਾ.ਪ੍ਰਰੇਮ ਗਿੱਲ, ਸੰਜੀਵ ਖੋਸਲਾ, ਦੀਪਕ ਗਿੱਲ, ਸੰਗਮ ਗਿੱਲ, ਵਿਨੈ ਮਲਹੋਤਰਾ,ਪਵਨ ਖੋਸਲਾ, ਕੌਂਸਲਰ ਉਪ ਪ੍ਰਧਾਨ ਮਦਨ ਲਾਲ ਮੱਦੀ,ਮਹਾਸ਼ਾ ਜਾਗਰਿਤੀ ਮੰਚ ਪੰਜਾਬ ਪ੍ਰਧਾਨ ਮੁਕੱਦਰ ਲਾਲ,ਸੰਮਤੀ ਮੈਂਬਰ ਧਰਮ ਲੇਸੜੀਵਾਲ,ਰਾਜੇਸ਼ ਥਾਪਰ,ਡਾ,ਰਮੇਸ਼ ਗਿੱਲ,ਸਾਬਕਾ ਕੌਂਸਲਰ ਅਮਰਜੀਤ ਗਿੱਲ,ਭਾਜਪਾ ਆਗੂ ਜੰਗ ਬਹਾਦਰ ਵਰਮਾ,ਨਰਿੰਦਰ ਸ਼ਰਮਾ,ਅਮਿਤ ਸਹੋਤਾ,ਦਲਵੀਰ ਸਿੰਘ,ਮਿਸ਼ੂ ਥਾਪਰ,ਜੋਗਿੰਦਰ ਪਾਲ,ਬਲਵਿੰਦਰ ਹੀਰਾ, ਠੇਕੇਦਾਰ ਇੰਦਰਜੀਤ, ਓਮ ਪ੍ਰਕਾਸ਼ ਰਾਣਾ ਤੇ ਸੁਖਵੀਰ ਸਿੰਘ ਿਢੱਲੋਂ ਆਦਿ ਹਾਜ਼ਰ ਸੀ।