ਕੰਵਰਪਾਲ ਸਿੰਘ ਕਾਹਲੋ, ਭੋਗਪੁਰ : ਇਕ ਵਿਅਕਤੀ ਨੂੰ ਨਿਹੰਗ ਸਿੰਘਾਂ ਵੱਲੋਂ ਜ਼ਮੀਨ 'ਤੇ ਲਿਟਾ ਕੇ ਕੁੱਟਮਾਰ ਕਰਨ ਦੇ ਮਾਮਲੇ ਸਬੰਧੀ ਵਾਇਰਲ ਹੋਈ ਵੀਡੀਓ ਦੀ ਜਾਣਕਾਰੀ ਸਾਹਮਣੇ ਆਈ ਹੈ । ਇਸ ਜਾਣਕਾਰੀ ਅਨੁਸਾਰ ਇਹ ਵੀਡੀਓ ਥਾਣਾ ਭੋਗਪੁਰ ਦੇ ਇਕ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਹੈ । ਜਿਸ ਦੇ ਪ੍ਰਧਾਨ ਵੱਲੋਂ ਗੁਰਦੁਆਰੇ 'ਚ ਆਈ ਇੱਕ ਲੜਕੀ ਨਾਲ ਛੇੜਖਾਨੀ ਕਰਨ ਤੋਂ ਬਾਅਦ ਇਸ ਦੀ ਸ਼ਿਕਾਇਤ ਮਿਸਲ ਸ਼ਹੀਦਾਂ ਤਰਨਾ ਦਲ ਦਲ ਬਾਬਾ ਮੱਖਣ ਸ਼ਾਹ ਲੁਬਾਣਾ ਨੂੰ ਲੜਕੀ ਦੇ ਪੀੜਤ ਪਰਿਵਾਰਾਂ ਵੱਲੋਂ ਕੀਤੀ ਗਈ ਸੀ । ਇਸ ਵੀਡੀਓ 'ਚ ਪਹਿਲਾਂ ਗੁਰਦੁਆਰੇ ਦੇ ਪ੍ਰਧਾਨ ਨੂੰ ਨਿਹੰਗ ਸਿੰਘਾਂ ਨੇ ਸੋਧਾ ਲਾਇਆ ਅਤੇ ਉਸ ਤੋਂ ਬਾਅਦ ਇਸ ਵੀਡੀਓ 'ਚ ਬਿਆਨ ਦੇ ਰਹੇ ਸਿੰਘ ਜੋ ਕਿ ਆਪਣੇ ਆਪ ਨੂੰ ਗੁਰਜੀਤ ਸਿੰਘ ਗਿਰਜਾ ਮਿਸਲ ਸ਼ਹੀਦਾਂ ਤਰਨਾ ਦਲ ਦਲ ਬਾਬਾ ਮੱਖਣ ਸ਼ਾਹ ਲੁਬਾਣਾ ਦਾ ਜਥੇਦਾਰ ਦੱਸ ਰਿਹਾ ਹੈ । ਜਥੇਦਾਰ ਗਿਰਜਾ ਨੇ ਕਿਹਾ ਹੈ ਕਿ ਇਸ ਗੁਰਦੁਆਰੇ ਦਾ ਪ੍ਰਧਾਨ ਗੁਰਦੁਆਰੇ 'ਚ ਆਉਣ ਵਾਲੀਆਂ ਲੜਕੀਆਂ ਤੇ ਗੰਦੀ ਨਜ਼ਰ ਰੱਖਦਾ ਸੀ ਤੇ ਇਸ ਨੇ ਇੱਕ ਲੜਕੀ ਨਾਲ ਕੁਕਰਮ ਕੀਤਾ ਹੈ । ਜਿਸ ਤੋਂ ਬਾਅਦ ਅੱਜ ਜਥੇਬੰਦੀ ਦੇ ਆਗੂ ਇਸ ਗੁਰਦੁਆਰਾ ਸਾਹਿਬ ਵਿੱਚ ਆਏ ਹਨ ਅਤੇ ਪ੍ਰਧਾਨ ਨੂੰ ਸੋਧਾ ਵੀ ਲਾਇਆ ਗਿਆ ਹੈ । ਉਨਾਂ੍ਹ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਪ੍ਰਧਾਨ ਗੁਰਦੁਆਰਿਆਂ ਵਿੱਚ ਨਹੀਂ ਰਹਿਣੇ ਚਾਹੀਦੇ ਹਨ ਤੇ ਇਸ ਗੱਲ ਨੂੰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਲੈ ਕੇ ਜਾਣਗੇ ਤੇ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ । ਉਨਾਂ੍ਹ ਕਿਹਾ ਕਿ ਇਹ ਪ੍ਰਧਾਨ ਇੰਨਾ ਕੁ ਕਰਮੀ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਜੋ ਛੋਟੀਆਂ ਬੱਚੀਆਂ ਆਉਦੀਆਂ ਹਨ ਉਨਾਂ੍ਹ ਤੇ ਵੀ ਬੁਰੀ ਨਜ਼ਰ ਰੱਖਦਾ ਸੀ।

===

ਸ਼ਿਕਾਇਤ ਆਉਂਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ : ਥਾਣਾ ਮੁਖੀ

ਇਸ ਮਾਮਲੇ ਸੰਬੰਧੀ ਜਦੋਂ ਥਾਣਾ ਮੁਖੀ ਭੋਗਪੁਰ ਰਛਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ੍ਹ ਕਿਹਾ ਕਿ ਸਾਨੂੰ ਵੀਡਿਓ ਵਾਇਰਲ ਵੀਡੀਓ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਇਸ ਸਬੰਧੀ ਕੋਈ ਸ਼ਿਕਾਇਤ ਮਿਲੀ ਹੈ ਜੇਕਰ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।