ਜੇਐੱਨਐੱਨ, ਜਲੰਧਰ : ਡੀਏਵੀ ਨਹਿਰ ਨੇੜੇ ਠੰਢ ਨਾਲ ਇਕ ਭਿਖਾਰੀ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਜਿਥੇ ਉਸ ਦੀ ਪਛਾਣ ਲਈ 72 ਘੰਟੇ ਤਕ ਲਾਸ਼ ਨੂੰ ਰਖਵਾ ਦਿੱਤਾ ਗਿਆ ਹੈ। ਪੁਲਿਸ ਥਾਣਾ ਡਵੀਜ਼ਨ-1 ਦੇ ਹੈੱਡ ਕਾਂਸਟੇਬਲ ਹੀਰਾ ਸਿੰਘ ਨੇ ਦੱਸਿਆ ਕਿ ਇਹ ਭਿਖਾਰੀ ਡੀਏਵੀ ਨਹਿਰ ਦੇ ਆਲੇ-ਦੁਆਲੇ ਹੀ ਖੁੱਲ੍ਹੇ ਅਸਮਾਨ ਹੇਠ ਰਹਿੰਦਾ ਸੀ। ਇਲਾਕੇ ਦੇ ਲੋਕਾਂ ਮੁਤਾਬਕ ਸ਼ੁੱਕਰਵਾਰ ਨੂੰ ਜਦ ਉਸ ਨੂੰ ਚਾਹ ਲਈ ਉਠਾਉਣਾ ਚਾਹੀਦਾ ਤਾਂਉਹ ਅਚਾਨਕ ਡਿੱਗ ਪਿਆ ਤੇ ਮੌਤ ਹੋ ਗਈ।