ਸੀਟੀਪੀ 118 - ਪੁਲਿਸ ਹਿਰਾਸਤ 'ਚ ਹੈਰੋਇਨ ਤੇ ਨਜ਼ਾਇਜ਼ ਸ਼ਰਾਬ ਸਮੇਤ ਗਿ੍ਫਤਾਰ ਕੀਤੇ ਮੁਲਜ਼ਮ।

ਅਕਸ਼ੇਦੀਪ, ਆਦਮਪੁਰ : ਪੁਲਿਸ ਵੱਲੋਂ 250 ਗ੍ਰਾਮ ਹੈਰੋਇਨ ਤੇ 15 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਦੋ ਤਸਕਰਾਂ ਨੂੰ ਗਿ੍ਫਤਾਰ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਰਨੈਲ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਅਜੀਤ ਸਿੰਘ ਪੁਲਿਸ ਪਾਰਟੀ ਸਮੇਤ ਡਰੋਲੀ ਕਲਾਂ ਨੂੰ ਜਾ ਰਹੇ ਸੀ ਤਾਂ ਬੱਸ ਸਟੈਂਡ ਕੰਦੋਲਾ ਲਾਗੇ ਇਕ ਮੋਨਾ ਵਿਅਕਤੀ ਪੁਲਿਸ ਨੂੰ ਦੇਖ ਕੇ ਪਿੰਡ ਕੰਦੌਲਾ ਵੱਲ ਨੂੰ ਤੁਰ ਪਿਆ, ਜਿਸ ਨੂੰ ਸ਼ੱਕ ਪੈਣ 'ਤੇ ਕਾਬੂ ਕਰਕੇ ਉਸ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 250 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਗਿ੍ਫਤਾਰ ਕੀਤੇ ਰਾਜ ਕੁਮਾਰ ਉਰਫ ਰਾਜ ਵਾਸੀ ਪਿੰਡ ਲੰਗੜੌਆ ਥਾਣਾਂ ਸਦਰ ਨਵਾਂਸ਼ਹਿਰ ਵਜੋਂ ਹੋਈ ਇਸੇ ਤਰ੍ਹਾਂ ਏਐੱਸਆਈ ਭੁਪਿੰਦਪਾਲ ਸਿੰਘ ਨੇ ਪੁਲਿਸ ਪਾਰਟੀ ਨਾਲ ਕੀਤੀ ਚੋਮੋ ਨਹਿਰ ਦੇ ਪੁਲ ਕੋਲੋਂ ਇਕ ਤਸਕਰ ਕੋਲੋਂ 15 ਬੋਤਲਾਂ ਨਾਜਾਇਜ਼ ਸਰਾਬ ਬਰਾਮਦ ਕੀਤੀ ਗਈ। ਤਸਕਰ ਦੀ ਦੀ ਪਛਾਣ ਦਵਿੰਦਰ ਸਿੰਘ ਵਾਸੀ ਪਿੰਡ ਡਮੁੰਡਾ ਥਾਣਾ ਆਦਮਪੁਰ ਦੇ ਤੌਰ 'ਤੇ ਹੋਈ ਹੈ ਪੁਲਿਸ ਵੱਲੋਂ ਰਾਜ ਕੁਮਾਰ ਉਰਫ ਰਾਜ ਤੇ ਦਵਿੰਦਰ ਸਿੰਘ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ