ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰਬਰ : 4 ਦੀ ਪੁਲਿਸ ਨੇ ਪਿਛਲੇ ਦਿਨੀਂ ਸਕਾਈਲਾਰਕ ਚੌਕ ਲਾਗਿਓਂ ਇਕ ਗੱਡੀ ਵਿੱਚੋਂ ਬੈਟਰੀ ਕੱਢਦੇ ਹੋਏ ਲੋਕਾਂ ਵੱਲੋਂ ਕਾਬੂ ਕੀਤੇ ਗਏ ਦੋ ਨੌਜਵਾਨਾਂ ਨੂੰ ਗਿ੍ਫਤਾਰ ਕਰ ਕੇ ਚੋਰੀ ਦੀਆਂ ਛੇ ਬੇਟਰੀਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਅਨੁਸਾਰ ਬੁੱਧਵਾਰ ਸ਼ਾਮ ਸਕਾਈਲਾਰਕ ਚੌਕ ਲਾਗੇ ਇੱਕ ਗੱਡੀ ਵਿਚੋਂ ਜਦੋਂ ਦੋ ਨੌਜਵਾਨ ਬੈਟਰੀ ਕੱਢ ਰਹੇ ਸਨ ਉਥੇ ਜੂਸ ਵੇਚਣ ਵਾਲੇ ਇਕ ਵਿਅਕਤੀ ਨੇ ਉਨ੍ਹਾਂ ਨੂੰ ਦੇਖ ਲਿਆ ਤੇ ਰੌਲਾ ਪਾ ਦਿੱਤਾ। ਲੋਕਾਂ ਨੇ ਉਨ੍ਹਾਂ ਨੂੰ ਕਾਬੂ ਕਰਕੇ ਥਾਣਾ ਨੰਬਰ 4 ਦੀ ਪੁਲਿਸ ਹਵਾਲੇ ਕਰ ਦਿੱਤਾ। ਫੜੇ ਗਏ ਨੌਜਵਾਨਾਂ ਦੀ ਪਛਾਣ ਮਨਪ੍ਰਰੀਤ ਸਿੰਘ ਵਾਸੀ ਸੰਸਾਰਪੁਰ ਜਲੰਧਰ ਤੇ ਪ੍ਰਕਾਸ਼ ਕੁਮਾਰ ਵਾਸੀ ਵਡਾਲਾ ਚੌਕ ਵਜੋਂ ਹੋਈ ਹੈ, ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ 6 ਹੋਰ ਚੋਰੀ ਦੀਆਂ ਬੈਟਰੀਆਂ ਵੀ ਬਰਾਮਦ ਕੀਤੀਆਂ। ਥਾਣਾ ਮੁਖੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ 'ਚੋਂ ਪੁਲਿਸ ਰਿਮਾਂਡ 'ਤੇ ਲੇ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।