ਮਨਜੀਤ ਮੱਕੜ, ਗੁਰਾਇਆ : ਪਿੰਡ ਬੀੜ ਬੰਸੀਆਂ ਦੇ ਉੱਘੇ ਸਮਾਜ ਸੇਵੀ ਤੇ ਐੱਨਆਰਆਈ ਜਰਨੈਲ ਸਿੰਘ ਬਾਸੀ ਦੇ ਪਰਿਵਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀੜਬੰਸੀਆ, ਜੱਜਾ, ਢੀਂਡਸਾ ਦੀ ਲੈਬ ਦੀ ਉਸਾਰੀ ਲਈ 60 ਹਜ਼ਾਰ ਰੁਪਏ ਦੀ ਇਮਦਾਦ ਦਿੱਤੀ ਗਈ। ਇਸ ਮੌਕੇ (ਓਲਗਾ) ਪਰਮਜੀਤ ਕੌਰ ਬਾਸੀ, ਐੱਨਆਰਆਈ ਕੇਵਲ ਸਿੰਘ ਬਾਸੀ, ਮਨਿੰਦਰਜੀਤ ਸਿੰਘ ਬਾਸੀ ਤੇ ਦਲਜੀਤ ਸਿੰਘ ਬਾਸੀ ਵੱਲੋਂ ਵਿਦਿਆਰਥੀਆਂ ਨੂੰ ਰਿਫਰੈੱਸ਼ਮੈਂਟ ਵੀ ਦਿੱਤੀ ਗਈ। ਬਲਾਕ ਨੋਡਲ ਅਫਸਰ ਤੇ ਸਕੂਲ ਪਿੰ੍ਸੀਪਲ ਤਜਿੰਦਰ ਸਿੰਘ ਸੈਣੀ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਗੁਰਨੇਕ ਸਿੰਘ ਬਬਲੀ, ਮਾਸਟਰ ਅਮਰਜੀਤ ਮਹਿਮੀ, ਮਾਸਟਰ ਕਰਨੈਲ ਸਿੰਘ, ਪਰਮਜੀਤ ਸਿੰਘ, ਹਰਪ੍ਰਰੀਤ ਕੁਮਾਰ, ਅਧਿਆਪਕਾ ਸਨੇਹ ਲਤਾ, ਗੁਰਪ੍ਰਰੀਤ ਸਿੰਘ ਜੌਹਲ, ਅਧਿਆਪਕਾ ਸੋਨੀਆ ਤੇ ਅਧਿਆਪਕਾ ਮੋਨਿਕਾ ਆਦਿ ਹਾਜ਼ਰ ਸਨ।