ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਡਿਪਸ ਸਕੂਲ ਭੋਗਪੁਰ 'ਚ ਬਸੰਤ ਪੰਚਮੀ ਦਾ ਤਿਉਹਾਰ ਸਕੂਲ ਪਿ੍ੰਸੀਪਲ ਰਮਿੰਦਰ ਕੌਰ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਤੇ ਸਕੂਲ ਸਟਾਫ਼ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਈ ਐਕਟੀਵਿਟੀ ਵਿਚ ਪ੍ਰੀ ਵਿੰਗ ਕਲਾਸਾਂ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ।

ਇਸ ਮੌਕੇ ਵਿਦਿਆਰਥੀਆਂ ਨੇ ਪੀਲੇ ਰੰਗ ਦੇ ਕੱਪੜੇ ਪਾ ਕੇ ਸ਼ਾਰਦਾ ਮਾਤਾ ਦੇ ਭਜਨ ਪੇਸ਼ ਕੀਤੇ ਤੇ ਬਸੰਤ ਪੰਚਮੀ ਤਿਉਹਾਰ ਦਾ ਖੂਬ ਆਨੰਦ ਲਿਆ। ਇਸ ਰੰਗਾਰੰਗ ਪ੍ੋਗਰਾਮ ਸਕੂਲ ਪਿ੍ੰਸੀਪਲ ਰਮਿੰਦਰ ਕੌਰ ਵੱਲੋਂ ਸਮੂਹ ਸਟਾਫ਼ ਦੇ ਸਹਿਯੋਗ ਦੇ ਨਾਲ ਕੀਤਾ ਗਿਆ। ਬੱਚਿਆਂ ਨੇ ਅਧਿਆਪਕਾਂ ਨਾਲ ਨੱਚਣ ਗਾਉਣ ਵਿਚ ਹਿੱਸਾ ਲਿਆ। ਪ੍ਬੰਧਕਾਂ ਵੱਲੋਂ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਪੀਲੇ ਰੰਗ ਦੇ ਭੋਜਨ ਦਿੱਤੇ ਗਏ। ਵਿਦਿਆਰਥੀਆਂ ਨੇ ਅਧਿਆਪਕਾਂ ਦੀ ਮਦਦ ਨਾਲ ਭੰਗੜੇ ਵਿਚ ਆਪਣੇ ਹੁਨਰ ਦਿਖਾਏ ਅਤੇ ਖੂਬ ਮਨੋਰੰਜਨ ਕੀਤਾ। ਇਸ ਮੌਕੇ ਪਿ੍ੰਸੀਪਲ ਰਮਿੰਦਰ ਕੌਰ ਨੇ ਬੱਚਿਆਂ ਨੂੰ ਸਾਰੇ ਤਿਉਹਾਰ ਆਪਸੀ ਪਿਆਰ ਅਤੇ ਸਾਂਝ ਨਾਲ ਮਨਾਉਣ ਲਈ ਪ੍ੇਰਿਤ ਕੀਤਾ ਅਤੇ ਕਿਹਾ ਕਿ ਸਾਰੇ ਤਿਉਹਾਰ ਸਰਬ ਸਾਂਝੀ ਵਾਰਤਾ ਦੇ ਪ੍ਤੀਕ ਹਨ।