ਰਹਿਬਰ ਭਾਟੀਆ, ਨਕੋਦਰ : ਐੱਮਡੀ ਦਯਾਨੰਦ ਮਾਡਲ ਸਕੂਲ, ਨਕੋਦਰ ਵਿਖੇ 25 ਜਨਵਰੀ ਨੂੰ ਪਿੰ੍ਸੀਪਲ ਬਲਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਬਸੰਤ ਪੰਚਮੀ ਤੇ ਗਣਤੰਤਰ ਦਿਵਸ ਛੋਟੇ ਵਿਦਿਆਰਥੀਆਂ ਨੇ ਮਨਾਇਆ। ਵਿਦਿਆਰਥੀਆਂ ਨੇ ਦੇਵੀ ਸਰਸਵਤੀ ਦੀ ਪੂਜਾ ਕਰਕੇ ਇਸ ਦਿਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਬਸੰਤ ਪੰਚਮੀ ਤੇ ਗਣਤੰਤਰ ਦਿਵਸ 'ਤੇ ਕਵਿਤਾਵਾਂ ਤੇ ਗੀਤ ਤਿਆਰ ਕੀਤੇ ਤੇ ਚਿੱਤਰ ਬਣਾ ਕੇ ਦੇਸ਼ ਪ੍ਰਤੀ ਪਿਆਰ ਪ੍ਰਗਟਾਇਆ। ਇਸ ਮੌਕੇ ਵਿਦਿਆਰਥੀਆਂ ਨੇ ਪੀਲੇ ਰੰਗ ਦੀ ਪੁਸ਼ਾਕ ਤੇ ਪੀਲੇ ਰੰਗ ਦੀਆਂ ਖਾਣ-ਪੀਣ ਵਾਲੀਆਂ ਵਸਤਾਂ ਲਿਆਂਦੀਆਂ। ਪਿ੍ਰੰਸੀਪਲ ਬਲਜਿੰਦਰ ਸਿੰਘ ਨੇ ਬੱਚਿਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਗਣਤੰਤਰ ਦਿਵਸ ਤੇ ਬਸੰਤ ਪੰਚਮੀ ਬਾਰੇ ਜਾਗਰੂਕ ਕੀਤੇ ਤੇ ਵਧਾਈ ਦਿੱਤੀ।