ਜੇਐੱਨਐੱਨ, ਜਲੰਧਰ : ਅਗਸਤ ਮਹੀਨੇ 'ਚ ਰੱਖੜੀ ਤੇ ਪੰਜਾਬ ਦੇ ਸਾਰੇ ਬੈਂਕ ਖੁਲ੍ਹੇ ਰਹਿਣਗੇ ਤੇ ਬੈਂਕਾਂ 'ਚ ਪਹਿਲਾਂ ਦੀ ਤਰ੍ਹਾਂ ਕੰਮ ਚੱਲਦਾ ਰਹੇਗਾ। ਜਦਕਿ ਦੂਜਾ ਤੇ ਚੌਥਾ ਸ਼ਨਿਚਰਵਾਰ ਤੇ ਐਤਵਾਰ ਮਿਲਾ ਕੇ ਅਗਸਤ ਮਹੀਨੇ 'ਚ 10 ਦਿਨ ਬੈਂਕ ਬੰਦ ਰਹਿਣਗੇ। ਛੁੱਟੀਆਂ ਦੀ ਗੱਲ ਕਰੀਏ ਤਾਂ ਇਕ ਅਗਸਤ ਨੂੰ ਬਕਰੀਦ ਦੀ ਛੁੱਟੀ ਹੋਣ ਕਾਰਨ ਬੈਂਕ ਬੰਦ ਹਨ। ਦੋ ਅਗਸਤ ਨੂੰ ਐਤਵਾਰ, 8 ਅਗਸਤ ਨੂੰ ਦੂਜਾ ਸ਼ਨਿਚਰਵਾਰ, 9 ਅਗਸਤ ਨੂੰ ਐਤਵਾਰ, 12 ਅਗਸਤ ਨੂੰ ਸ੍ਰੀਕਿਸ਼ਨ ਜਨਮਾਸ਼ਟਮੀ, 15 ਅਗਸਤ ਨੂੰ ਆਜਾਦੀ ਦਿਹਾੜਾ, 16 ਅਗਸਤ ਨੂੰ ਐਤਵਾਰ, 22 ਅਗਸਤ ਨੂੰ ਚੌਥਾ ਸ਼ਨਿਚਰਵਾਰ ਤੇ 23 ਅਗਸਤ ਨੂੰ ਐਤਵਾਰ ਹੈ।

ਦੂਜਾ ਤੇ ਚੌਥਾ ਸ਼ਨਿਚਰਵਾਰ ਤੇ ਐਤਵਾਰ ਨੂੰ ਛੱਡ ਦਿੱਤਾ ਜਾਵੇ ਤਾਂ ਬੈਕਿੰਗ ਐਕਟ ਮੁਤਾਬਿਕ ਇਕ ਅਗਸਤ, 12 ਅਗਸਤ ਤੇ 15 ਅਗਸਤ ਨੂੰ ਛੁੱਟੀ ਦਾ ਐਲਾਨ ਹੈ। ਸ਼ਹਿਰ 'ਚ 350 ਬੈਂਕ ਬ੍ਰਾਂਚਾਂ ਹਨ, ਜਿਨ੍ਹਾਂ 'ਚ 2500 ਤੋਂ ਜ਼ਿਆਦਾ ਮੁਲਾਜ਼ਮ ਕੰਮ ਕਰ ਰਹੇ ਹਨ। ਬੈਂਕ ਆਫ ਬੜੌਦਾ ਨਾਰਥ ਜੋਨ ਦੇ ਸਹਿ-ਸਕੱਤਰ ਕੰਵਲਜੀਤ ਸਿੰਘ ਕਾਲੜਾ ਨੇ ਦੱਸਿਆ ਕਿ ਪੰਜਾਬ 'ਚ 10 ਦਿਨ ਬੈਂਕ ਬੰਦ ਰਹਿਣਗੇ। ਰੱਖੜੀ ਤੇ ਬੈਂਕਾਂ 'ਚ ਪਹਿਲਾਂ ਦੀ ਤਰ੍ਹਾਂ ਹੀ ਕੰਮ ਚੱਲਦਾ ਰਹੇਗਾ।

Posted By: Amita Verma