ਜੇਐੱਨਐੱਨ, ਜਲੰਧਰ : ਯੂਨਾਈਟੇਡ ਬੈਂਕ ਫੋਰਮ ਯੂਨੀਅਨ ਦੇ ਬੈਨਰ ਤਲੇ ਬੈਂਕ ਮੁਲਾਜ਼ਮ ਲੰਬਿਤ ਮੰਗਾਂ ਨੂੰ ਲੈ ਕੇ ਦੋ ਦਿਨਾਂ ਦੀ ਹੜਤਾਲ 'ਤੇ ਰਹਿਣਗੇ। ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਪਹਿਲੇ ਦਿਨ ਬੈਂਕ ਮੁਲਾਜ਼ਮਾਂ ਨੇ ਐੱਸਬੀਆਈ ਦੀ ਮੇਨ ਬ੍ਰਾਂਚ ਦੇ ਬਾਹਰ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸਰਕਾਰ 'ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ।

ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਦੋ ਸਾਲ ਤੋਂ ਮੁਲਾਜ਼ਮਾਂ ਦੀ ਸੈਲਰੀ ਨਹੀਂ ਵਧਾਈ ਗਈ ਹੈ। ਉੱਥੇ ਕਈ ਕਾਰਪੋਰੇਟ ਨਾਲ ਜੁੜੇ ਲੋਕਾਂ ਨੂੰ ਦਿੱਤਾ ਗਿਆ ਲੋਨ ਐੱਨਪੀਏ ਹੋਣ ਦੇ ਕਗਾਰ ਪਹੁੰਚ ਚੁੱਕਿਆ ਹੈ। ਸਰਕਾਰ ਨੇ ਅਜੇ ਤਕ ਲੋਨ ਨਾ ਚੁਕਾਉਣ ਸਬੰਧੀ ਕੋਈ ਕਾਨੂੰਨ ਨਹੀਂ ਬਣਾਇਆ ਹੈ।

ਬੈਂਕ ਮੁਲਾਜ਼ਮ ਕੰਵਲਜੀਤ ਸਿੰਘ ਕਾਲਰਾ ਨੇ ਦੱਸਿਆ ਹੈ ਕਿ ਦੋ ਦਿਨੀਂ ਹੜਤਾਲ ਦੇ ਚੱਲਦਿਆਂ ਕਰੋੜਾਂ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ ਤੇ 30 ਹਜ਼ਾਰ ਦੇ ਕਰੀਬ ਚੈਕ ਕਲਿਅਰ ਨਹੀਂ ਹੋਣਗੇ।

ਚੰਡੀਗੜ੍ਹ 'ਚ ਬੈਂਕ ਮੁਲਾਜ਼ਮਾਂ ਨੇ ਸੈਕਟਰ-17 ਸਥਿਤ ਬੈਂਕ ਸੁਕਾਇਵਰ 'ਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਯੂਨਾਈਟੇਡ ਫੋਰਮ ਬੈਂਕ ਯੂਨੀਅਨ ਨੇ ਚੰਡੀਗੜ੍ਹ ਸਥਿਤ ਸੰਯੋਜਕ ਸੰਜੈ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੈਂਕ ਮੁਲਾਜ਼ਮਾਂ ਦਾ ਵੇਤਨ ਤੇ ਸਰਵਿਸ ਨਿਯਮ ਦੁਵੱਲੀ ਸਮਝੌਤੇ ਦੇ ਤਹਿਤ ਸ਼ਾਸਤ ਹੁੰਦੀ ਹੈ।

ਲੁਧਿਆਣਾ ਦੇ ਬੈਂਕਾਂ ਚ ਵੀ ਰਿਹਾ ਕੰਮਕਾਜ ਠੱਪ

ਉੱਥੇ ਲੁਧਿਆਣਾ ਦੇ ਭਾਰਤ ਨਗਰ ਚੌਕ ਸਥਿਤ ਕੈਨਰਾ ਬੈਂਕ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਬੈਂਕ ਕਰਮੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨੇ ਭਾਜਪਾ ਸਰਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਖ਼ਿਲਾਫ਼ ਦੱਬ ਕੇ ਨਾਅਰੇਬਾਜ਼ੀ ਕੀਤੀ।

Posted By: Amita Verma