ਕਰਾਈਮ ਰਿਪੋਰਟਰ, ਜਲੰਧਰ : ਡੀਸੀਪੀ ਪਰਮਬੀਰ ਸਿੰਘ ਪਰਮਾਰ ਨੇ ਹੁਕਮ ਜਾਰੀ ਕੀਤਾ ਹੈ ਕਿ ਕੋਈ ਵੀ ਦੁਕਾਨਦਾਰ ਜਾਂ ਦਰਜੀ, ਸੈਨਿਕ, ਅਰਧ ਸੈਨਿਕ ਬਲ ਅਤੇ ਪੁਲਿਸ ਦੀ ਬਣੀ-ਬਣਾਈ ਵਰਦੀ ਜਾਂ ਕੱਪੜਾ ਲੈ ਕੇ ਸੀਤੀ-ਸਿਲਾਈ ਵਰਦੀ ਬਿਨ੍ਹਾਂ ਖਰੀਦਦਾਰ ਦੀ ਦਰੁਸਤ ਸ਼ਨਾਖਤ ਕੀਤੇ ਨਹੀਂ ਵੇਚੇਗਾ। ਵਰਦੀ ਖਰੀਦਣ ਵਾਲੇ ਵਿਅਕਤੀ ਦੇ ਫੋਟੋ ਸ਼ਨਾਖਤੀ ਕਾਰਡ ਜੋ ਸਮੱਰਥ ਅਧਿਕਾਰੀ ਵੱਲੋਂ ਉਸ ਨੂੰ ਜਾਰੀ ਕੀਤਾ ਗਿਆ ਹੋਵੇ, ਦੀ ਸਵੈ-ਤਸਦੀਕਸ਼ੁਦਾ ਫੋਟੋ ਕਾਪੀ ਰੱਖੇਗਾ ਤੇ ਖਰੀਦਣ ਵਾਲੇ ਦਾ ਰੈਂਕ, ਨਾਮ, ਪਤਾ, ਫੋਨ ਨੰਬਰ ਅਤੇ ਤਾਇਨਾਤੀ ਦੇ ਸਥਾਨ ਸਬੰਧੀ ਰਿਕਾਰਡ ਰਜਿਸਟਰ 'ਤੇ ਦਰਜ ਕਰੇਗਾ ਤੇ ਇਸ ਰਜਿਸਟਰ ਨੂੰ ਦੋ ਮਹੀਨਿਆਂ 'ਚ ਇਕ ਵਾਰ ਸਬੰਧਿਤ ਮੁੱਖ ਅਫ਼ਸਰ ਥਾਣਾ ਕੋਲੋਂ ਤਸਦੀਕ ਕਰਵਾਏਗਾ ਤੇ ਲੋੜ ਪੈਣ 'ਤੇ ਰਿਕਾਰਡ ਪੁਲਿਸ ਨੂੰ ਮੁਹੱਈਆ ਕਰੇਗਾ। ਇਹ ਹੁਕਮ 26 ਜੂਨ ਤੋਂ 25 ਅਗਸਤ ਤਕ ਲਾਗੂ ਰਹੇਗਾ।