ਅਮਨਦੀਪ ਸਹੋਤਾ, ਸ਼ਾਹਕੋਟ : ਇਕ ਨਿੱਜੀ ਟੀਵੀ ਚੈਨਲ 'ਤੇ ਪ੍ਰਸਾਰਿਤ ਹੁੰਦੇ ਸੀਰੀਅਲ ਕੁੰਡਲੀ ਭਾਗਿਆ ਵਿਚ ਭਗਵਾਨ ਮਹਾਰਿਸ਼ੀ ਵਾਲਮੀਕਿ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਇਸ ਨਾਲ ਵਾਲਮੀਕਿ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਹ ਪ੍ਰਗਟਾਵਾ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪੰਜਾਬ ਦੇ ਪ੍ਰਧਾਨ ਤਰਲੋਕ ਸਿੰਘ ਸਹੋਤਾ ਨੇ ਐੱਸਐੱਚਓ ਸ਼ਾਹਕੋਟ ਸੁਰਿੰਦਰ ਕੁਮਾਰ ਨੂੰ ਦਿੱਤੀ ਲਿਖਤੀ ਸ਼ਿਕਾਇਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੋਮਵਾਰ ਰਾਤ ਨੂੰ ਸੀਰੀਅਲ ਦੇ ਐਪੀਸੋਡ ਨੰਬਰ 1067 ਵਿਚ ਭਗਵਾਨ ਵਾਲਮੀਕਿ ਬਾਰੇ ਗਲਤ ਸ਼ਬਦਾਵਲੀ ਵਰਤੀ ਗਈ। ਪੂਰੇ ਐੱਸਸੀ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਚੈਨਲ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸੀਰੀਅਲ ਨੂੰ ਬੰਦ ਕਰਵਾਇਆ ਜਾਵੇ ਤਾਂ ਜੋ ਭਾਈਚਾਰੇ ਦੀਆਂ ਭਾਵਨਾਵਾਂ ਦੀ ਕਦਰ ਹੋ ਸਕੇ ਤੇ ਇਨਸਾਫ ਮਿਲ ਸਕੇ। ਇਸ ਮੌਕੇ ਪਵਨ ਪਰਜੀਆਂ, ਬਲਵੀਰ ਚੰਦ ਖਾਨਪੁਰ, ਪਵਨ ਕੰਨੀਆਂ, ਦੇਸ ਰਾਜ ਲਾਡੀ, ਕੁਲਜੀਤ ਪਰਜੀਆਂ, ਮਨਿੰਦਰ ਮਿੰਟੂ, ਜਗਦੀਸ਼ ਸਿੰਘ, ਲਖਵੀਰ ਚੰਦ, ਹੈਪੀ ਕੰਨੀਆਂ, ਸੰਨੀ ਸੱਭਰਵਾਲ, ਕੁਲਦੀਪ ਹੰਸ, ਅਮਨਦੀਪ ਹੰਸ, ਸਤਨਾਮ ਸਾਦਿਕਪੁਰ, ਸੋਨੂੰ ਸਹੋਤਾ, ਸੁਰਜੀਤ ਗਿੱਲ, ਕਮਲਪ੍ਰਰੀਤ, ਨੀਟਾ ਰਾਏਪੁਰ, ਜੋਗੀ ਗਿੱਲ, ਮਨਦੀਪ ਸਿੰਘ, ਪਵਨ ਨਾਹਰ, ਗੁਰਪ੍ਰਰੀਤ ਨਾਹਰ ਆਦਿ ਹਾਜ਼ਰ ਸਨ।