ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਓਲੰਪੀਅਨ ਜਗਦੇਵ ਹਾਕੀ ਕਲੱਬ ਤੇ ਨੈਸ਼ਨਲ ਹਾਕੀ ਕਲੱਬ ਕਪੂਰਥਲਾ ਬਾਬਾ ਜੀਐੱਸ ਬੋਧੀ ਹਾਕੀ ਕਲੱਬ ਵੱਲੋਂ ਲਾਇਲਪੁਰ ਖ਼ਾਲਸਾ ਕਾਲਜ ਦੇ ਐਸਟਰੋ ਟਰਫ ਹਾਕੀ ਮੈਦਾਨ 'ਚ ਕਰਵਾਈ ਜਾ ਰਹੀ ਚੌਥੀ ਸਿਕਸ ਏ ਸਾਈਡ ਵੈਟਰਨ ਹਾਕੀ ਲੀਗ ਦੇ ਫਾਈਨਲ 'ਚ ਭਿੜਨਗੀਆਂ। ਦੋਵਾਂ ਟੀਮਾਂ ਨੇ ਅੱਜ ਖੇਡੇ ਗਏ ਸੈਮੀਫਾਈਨਲ ਮੈਚਾਂ ਦੌਰਾਨ ਵਿਰੋਧੀ ਟੀਮਾਂ ਨੂੰ ਹਰਾ ਕੇ ਫਾਈਨਲ 'ਚ ਦਾਖਲਾ ਲਿਆ। ਸੈਮੀਫਾਈਨਲ ਮੈਚਾਂ ਦੇ ਮੁੱਖ ਮਹਿਮਾਨ ਓਲੰਪੀਅਨ ਕਰਨਲ ਬਲਬੀਰ ਸਿੰਘ, ਓਲੰਪੀਅਨ ਦਵਿੰਦਰ ਸਿੰਘ ਗਰਚਾ ਸਨ। ਇਸ ਮੌਕੇ ਓਲੰਪੀਅਨ ਰਜਿੰਦਰ ਸਿੰਘ, ਸਾਹਿਬ ਸਿੰਘ ਹੁੰਦਲ, ਰਾਮਸ਼ਰਨ, ਅਜੀਤ ਸਿੰਘ ਪੀਐੱਨਟੀ ਵਿਸ਼ੇਸ਼ ਮਹਿਮਾਨ ਸਨ।

ਪ੍ਰਧਾਨ ਦਲਜੀਤ ਸਿੰਘ ਅੰਤਰਰਾਸ਼ਟਰੀ ਤੇ ਟੂਰਨਾਮੈਂਟ ਡਾਇਰੈਕਟਰ ਓਲੰਪੀਅਨ ਸੰਜੀਵ ਕੁਮਾਰ ਨੇ ਦੱਸਿਆ ਕਿ ਦਿਨ ਦਾ ਪਹਿਲਾ ਸੈਮੀਫਾਈਨਲ ਓਲੰਪੀਅਨ ਜਗਦੇਵ ਸਿੰਘ ਹਾਕੀ ਕਲੱਬ ਤੇ ਓਲੰਪੀਅਨ ਅਸ਼ੋਕ ਕੁਮਾਰ ਹਾਕੀ ਕਲੱਬ ਵਿਚਕਾਰ ਖੇਡਿਆ ਗਿਆ. ਜੋ ਕਿ ਓਲੰਪੀਅਨ ਜਗਦੇਵ ਸਿੰਘ ਹਾਕੀ ਕਲੱਬ ਨੇ ਓਲੰਪੀਅਨ ਅਸ਼ੋਕ ਕੁਮਾਰ ਹਾਕੀ ਕਲੱਬ ਨੂੰ 3-1 ਫਰਕ ਨਾਲ ਹਰਾ ਕੇ ਜਿੱਤ ਲਿਆ। ਜੇਤੂ ਟੀਮ ਲਈ ਕਪਤਾਨ ਧਰਮਪਾਲ ਸਿੰਘ ਨੇ 3 ਗੋਲ ਕਰ ਕੇ 'ਹੈਟਰਿਕ' ਬਣਾਈ, ਹਾਰੀ ਟੀਮ ਲਈ ਪਰਮਿੰਦਰ ਸਿੰਘ ਨੇ 1 ਗੋਲ ਕੀਤਾ। ਅੱਜ ਖੇਡੇ ਗਏ ਦੂਸਰੇ ਸੈਮੀਫਾਈਨਲ ਮੈਚ ਵਿਚ ਨੈਸ਼ਨਲ ਹਾਕੀ ਕਲੱਬ ਕਪੂਰਥਲਾ ਨੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਕਲੱਬ ਨੂੰ 3-0 ਨਾਲ ਹਰਾ ਦਿੱਤਾ। ਵਿਜੇ ਕੁਮਾਰ ਨੇ ਨੈਸ਼ਨਲ ਹਾਕੀ ਕਲੱਬ ਲਈ 3 ਗੋਲ ਕਰ ਕੇ ਹੈਟਿ੍ਕ ਬਣਾਈ। ਲੀਗ ਦਾ ਫਾਈਨਲ ਮੁਕਾਬਲਾ ਅਗਲੇ ਐਤਵਾਰ ਨੂੰ ਖੇਡਿਆ ਜਾਵੇਗਾ।

ਇਸ ਮੌਕੇ ਕੁਲਜੀਤ ਸਿੰਘ ਰੰਧਾਵਾ, ਅਵਤਾਰ ਸਿੰਘ ਪਿੰਕਾ, ਭੁਪਿੰਦਰ ਸਿੰਘ ਅੰਤਰਰਾਸ਼ਟਰੀ ਹਾਕੀ ਅੰਪਾਇਰ, ਹਰਿੰਦਰ ਸਿੰਘ ਸੰਘਾ, ਸਰਬਤੇਜ ਸਿੰਘ, ਸੁਰਜੀਤ ਕੌਰ ਬਾਜਵਾ, ਕੁਲਦੀਪ ਸਿੰਘ, ਅਮਰਿੰਦਰਜੀਤ ਸਿੰਘ ਪਿੰ੍ਸ, ਤਲਵਿੰਦਰ ਸਿੰਘ ਅੌਲਖ, ਧਰਮਪਾਲ ਸਿੰਘ, ਬਲਜੀਤ ਸਿੰਘ ਚੰਦੀ, ਹਰਮਨ ਪ੍ਰਰੀਤ ਸਿੰਘ, ਮਹਾਵੀਰ ਸਿੰਘ, ਹਰਪ੍ਰਰੀਤ ਸਿੰਘ ਬਾਂਸਲ, ਮਨਦੀਪ ਸਿੰਘ ਘੁੰਮਣ, ਸੁਖਜੀਵਨ ਸਿੰਘ, ਸੁਖਬੀਰ ਸਿੰਘ, ਗੁਰਮੀਤ ਸਿੰਘ ਮੀਤਾ, ਹਰਦੀਪ ਸਿੰਘ ਪਵਾਰ, ਰਿਪੁਦਮਨ ਕੁਮਾਰ ਸਿੰਘ, ਗੁਰਦੀਪ ਸਿੰਘ, ਅਸੀਮ ਮਿਸ਼ਰਾ, ਮਨਪ੍ਰਰੀਤ ਚੋਹਕਾ, ਮਨਦੀਪ ਸਿੰਘ ਸੈਣੀ, ਕਮਲਜੀਤ ਸਿੰਘ, ਕੁਲਜੀਤ ਸਿੰਘ ਸੈਣੀ, ਸੁਖਦੇਵ ਭਾਟੀਆ ਆਦਿ ਹਾਜ਼ਰ ਸਨ।

ਸੀਟੀਪੀ-41, 42