ਜਨਕ ਰਾਜ ਗਿੱਲ, ਕਰਤਾਰਪੁਰ : ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਸਿਵਲ ਹਸਪਤਾਲ ਕਰਤਾਰਪੁਰ ਦੇ ਸਹਿਯੋਗ ਨਾਲ ਰਾਸ਼ਟਰੀ ਬਾਲੜੀ ਦਿਵਸ ਮੌਕੇ ਕਰਤਾਰਪੁਰ ਵਿਚ ਜਾਗਰੂਕਤਾ ਯਾਤਰਾ ਕੱਢੀ ਗਈ, ਇਸ ਯਾਤਰਾ ਵਿਚ ਸਿਵਲ ਹਸਪਤਾਲ ਕਰਤਾਰਪੁਰ ਦੇ ਸਟਾਫ, ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਦੇ ਮੈਂਬਰਾਂ ਤੋਂ ਇਲਾਵਾ ਮਹਾਤਮਾ ਹੰਸ ਰਾਜ ਹੰਸ ਡੀਏਵੀ ਇੰਸਟੀਚਿਊਟ ਆਫ ਨਰਸਿੰਗ ਜਲੰਧਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਵਿਦਿਆਰਥਣਾਂ ਨੇ ਵੱਖ-ਵੱਖ ਤਰ੍ਹਾਂ ਦੇ ਸੰਦੇਸ਼ ਆਪਣੇ ਹੱਥਾਂ ਵਿਚ ਫੜ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਹਸਪਤਾਲ ਕੈਂਪਸ ਵਿਚ ਲੜਕੀਆਂ ਦੀ ਲੋਹੜੀ ਵੀ ਪਾਈ ਗਈ ਤੇ ਬੱਚਿਆਂ ਨੂੰ ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਲੋਹੜੀ ਵੀ ਵੰਡੀ ਗਈ। ਇਸ ਮੌਕੇ ਡਾ. ਕੁਲਦੀਪ ਸਿੰਘ, ਡਾ. ਮੋਹਿੰਦਰਜੀਤ ਸਿੰਘ, ਡਾ. ਸਰਬਜੀਤ ਸਿੰਘ ਭੋਗਲ, ਡਾ. ਕਿਰਨ ਕੌਸ਼ਲ, ਡਾ. ਵਿਜੈਂਦਰ ਸਿੰਘ, ਡਾ. ਅਨਮੋਲ ਗਰਗ, ਡਾ. ਰਾਜੀਵ ਰਾਣਾ, ਸ਼ਰਨਜੀਤ ਕੁਮਾਰ, ਮਾਸਟਰ ਅਮਰੀਕ ਸਿੰਘ, ਨਰਿੰਦਰ ਸਿੰਘ ਧੰਜਲ, ਪਿ੍ਰੰ. ਨਵਤੇਜ ਸਿੰਘ ਬੱਲ, ਲੈਕ: ਅਨਹਦ ਪੁਰੀ, ਨਵਜੋਤ ਕੌਰ, ਅਨਾਮਿਕਾ ਚੌਧਰੀ, ਪਵਨਪ੍ਰਰੀਤ ਕੌਰ ਆਦਿ ਹਾਜ਼ਰ ਸਨ।