ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ

ਡਾ. ਭੀਮ ਰਾਓ ਅੰਬੇਡਕਰ ਚੇਤਨਾ ਮੰਚ ਭੋਗਪੁਰ ਵੱਲੋਂ ਬਾਬਾ ਸਾਹਿਬ ਦੇ 130ਵੇਂ ਜਨਮ ਦਿਨ ਨੂੰ ਸਮਰਪਿਤ ਚੇਤਨਾ ਮਾਰਚ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਬਸਪਾ ਆਗੂ ਬਲਵਿੰਦਰ ਕੁਮਾਰ ਨੇ ਬਿਨਪਾਲਕੇ ਤੋਂ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਰਪੰਚ ਬਲਵਿੰਦਰ ਕੌਰ ਅਤੇ ਪਿੰ੍ਸੀਪਲ ਸੁਰਿੰਦਰ ਰਾਣਾ ਨੇ ਹਾਜ਼ਰੀ ਭਰੀ ਤੇ ਇਕੱਤਰ ਸੰਗਤਾਂ ਨੂੰ ਬਾਬਾ ਸਾਹਿਬ ਦੇ ਜੀਵਨ ਅਤੇ ਫਲਸਫੇ ਤੋਂ ਜਾਣੂ ਕਰਾਇਆ। ਇਹ ਮਾਰਚ ਪਿੰਡ ਨੰਗਲ ਅਰਾਈਆਂ, ਭੂੰਦੀਆਂ, ਗੇਹਲੜਾਂ, ਬਹਿਰਾਮ ਸ਼ਰਿਸ਼ਤਾ, ਮਾਣਕ ਢੇਰੀ, ਮਾਧੋਪੁਰ, ਰਾਸਤਗੋ, ਚਮਿਆਰੀ, ਖਰਲ ਕਲਾਂ, ਸਨੌਰਾ, ਟਾਂਡੀ ਅਤੇ ਲਡੋਆ ਤੋਂ ਹੋ ਕੇ ਚੋਪੜਾ ਇਲੈਕਟ੍ਰੀਕਲਜ ਭੋਗਪੁਰ ਵਿਖੇ ਸੰਪੰਨ ਹੋਇਆ। ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਚੌਲਾਂਗ ਅਤੇ ਸਾਥੀਆਂ ਨੇ ਸਹਿਯੋਗ ਦਿੱਤਾ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਮੰਚ ਦੇ ਪ੍ਰਧਾਨ ਪਿੰ੍ਸੀਪਲ ਗਿਰਧਾਰੀ ਲਾਲ ਨੇ ਦੱਸਿਆ ਕਿ ਸਾਰੇ ਨਗਰ ਨਿਵਾਸੀਆਂ ਨੇ ਚੇਤਨਾ ਮਾਰਚ ਦਾ ਪੁਰਜ਼ੋਰ ਸਵਾਗਤ ਕੀਤਾ। ਮੰਚ ਵੱਲੋਂ ਸਾਰੇ ਪਿੰਡਾਂ ਦੇ ਪ੍ਰਬੰਧਕਾਂ ਨੂੰ ਬਾਬਾ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਚ ਦੇ ਮੈਂਬਰਾਂ ਸੂਰਤੀ ਲਾਲ, ਰਾਜ ਕੁਮਾਰ ਬੁਲੋਵਾਲ, ਵਿਜੇ ਕੁਮਾਰ, ਸੂਬੇਦਾਰ ਹੰਸ ਰਾਜ, ਪੇ੍ਮ ਕੁਮਾਰ, ਜਸਵੰਤ ਸਿੰਘ, ਚਰਨਜੀਤ ਬਿਨਪਾਲਕੇ, ਸਰਬਜੀਤ ਸਨੌਰਾ, ਤੇਜਿੰਦਰ ਚੋਪੜਾ, ਓਮ ਪ੍ਰਕਾਸ਼, ਰਾਜ ਕੁਮਾਰ ਡੱਲਾ, ਸੇਵਾ ਸਿੰਘ ਟਾਂਡੀ, ਅਮਰਜੀਤ ਖਰਲ, ਮਦਨ ਲਾਲ, ਅਮਰਜੀਤ ਸਿੰਘ ਬਿਨਪਾਲਕੇ, ਭੁਪਿੰਦਰ ਸਿੰਘ, ਰਣਜੀਤ ਸਿੰਘ, ਇੰਦਰਜੀਤ ਸਿੰਘ, ਬਲਵੀਰ ਸਿੰਘ ਵੱਲੋਂ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।