ਜੇਐੱਨਐੱਨ, ਫਿਲੌਰ : ਫਿਲੌਰ 'ਚ ਅੌਰਤ ਵੱਲੋਂ ਡੇਰਾ ਸੰਚਾਲਕ ਆਪਣੇ ਪਤੀ 'ਤੇ 13 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਲਈ ਸਟਿੰਗ ਆਪ੍ਰਰੇਸ਼ਨ ਤੋਂ ਬਾਅਦ ਸ਼ਨਿਚਰਵਾਰ ਅੌਰਤ ਨੇ ਇਕ ਹੋਰ ਸਟਿੰਗ ਆਪ੍ਰਰੇਸ਼ਨ ਮੀਡੀਆ 'ਚ ਵਾਇਰਲ ਕਰ ਦਿੱਤਾ ਜਿਸ 'ਚ ਬਾਬਾ ਇਕ ਹੋਰ ਅੌਰਤ ਨਾਲ ਇਤਰਾਜ਼ਯੋਗ ਹਾਲਤ 'ਚ ਦਿਖਾਇਆ ਗਿਆ ਹੈ। ਅੌਰਤ ਨੇ ਦੱਸਿਆ ਕਿ ਉਹ ਆਪਣੇ ਪਤੀ ਦੀਆਂ ਹਰਕਤਾਂ ਨੂੰ ਜਨਤਾ ਦੇ ਸਾਹਮਣੇ ਲਿਆਉਣ ਲਈ ਸਟਿੰਗ ਆਪ੍ਰਰੇਸ਼ਨ ਸ਼ੁਰੂ ਕੀਤਾ। ਬਾਬੇ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 6 ਸਾਲ ਹੋ ਚੁੱਕੇ ਹਨ ਪੰਜ ਸਾਲ ਦਾ ਉਸ ਦਾ ਪੁੱਤਰ ਵੀ ਹੈ। ਉਸ ਨੇ ਕਿਹਾ ਕਿ ਡੇਰੇ 'ਚ ਗੱਦੀ 'ਤੇ ਬਾਬੇ ਦੇ ਭੇਸ 'ਚ ਬੈਠਾ ਉਸ ਦਾ ਪਤੀ ਇੰਨਾ ਵੱਡਾ ਜੱਲਾਦ ਹੈ ਤੇ ਇਨਸਾਨੀਅਤ ਦੀਆਂ ਸਾਰੀਆਂ ਹੱਦ ਪਾਰ ਕਰ ਚੁੱਕਾ ਹੈ। ਉਸ ਨੇ ਦੱਸਿਆ ਕਿ ਉਹ ਬਾਬੇ ਦੀਆਂ ਇਨ੍ਹਾਂ ਹਰਕਤਾਂ ਤੋਂ ਬਾਅਦ ਕਿਸੇ ਨੂੰ ਨਾ ਦੱਸੇ ਇਸ ਲਈ ਉਹ ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਦੇ 5 ਦੇ ਪੁੱਤਰ 'ਤੇ ਵੀ ਜੁਲਮ ਕਰਦਾ ਸੀ ਜੋ ਹੁਣ ਉਸ ਦੇ ਨਾਲ ਆਪਣੀ ਨਾਨੀ ਦੇ ਘਰ ਹੀ ਰਹਿ ਰਿਹਾ ਹੈ।

ਅੌਰਤ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਡੀਐੱਸਪੀ ਸਬ ਡਵੀਜ਼ਨ ਫਿਲੌਰ ਨੂੰ ਮਿਲ ਕੇ ਉਨ੍ਹਾਂ ਨੇ ਆਪਮੇ ਨਾਲ ਹੋਏ ਅੱਤਿਆਚਾਰ ਤੇ ਬਾਬੇ ਦੇ ਸਟਿੰਗ ਆਪ੍ਰਰੇਸ਼ਨ ਦੀ ਵੀਡੀਓ ਦਿਖਾਈ ਪਰ ਪੁਲਿਸ ਨੇ ਬਾਬੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਦਕਿ ਉਸ ਦਾ ਪਤੀ ਸ਼ਰੇਆਮ ਕਥਿਤ ਤੌਰ 'ਤੇ ਮਾਸੂਮ ਬੱਚੀਆਂ ਤੇ ਅੌਰਤਾਂ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਹੈ।

ਅੌਰਤ ਨੇ ਦੱਸਿਆ ਕਿ ਅੱਜ ਬਾਬਾ ਆਪਣੇ 4 ਸਾਥੀਆਂ ਨਾਲ ਉਸ ਦੇ ਘਰ ਪੁੱਜਾ ਤੇ ਉਸ ਤੋਂ ਮਾਫੀ ਮੰਗਣ ਲੱਗਾ ਤੇ ਅੱਗੇ ਤੋਂ ਅਜਿਹੀਆਂ ਹਰਕਤਾਂ ਨਾ ਕਰਨ ਦੀਆਂ ਕਰਨ ਲੱਗਾ। ਜਦੋਂ ਪਿੰਡ ਵਾਸੀ ਉਨ੍ਹਾਂ ਦੇ ਘਰ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਉਹ ਉਥੋਂ ਫਰਾਰ ਹੋ ਗਿਆ। ਅੌਰਤ ਨੇ ਕਿਹਾ ਉਸ ਨੂੰ ਜਾਂ ਉਸ ਦੇ ਬੱਚੇ ਨੂੰ ਕੁਝ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਬਾਬਾ ਤੇ ਪ੍ਰਸ਼ਾਸਨ ਹੋਵੇਗਾ ਜਿਸ ਨੇ ਪਤਾ ਚੱਲਣ ਤੋਂ ਬਾਅਦ ਵੀ ਬਾਬੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ।

ਇਸ ਸਬੰਧੀ ਜਦੋਂ ਡੀਐੱਸਪੀ ਸਬ ਡਵੀਜ਼ਨ ਫਿਲੌਰ ਹਰਨੀਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਬਾਬੇ ਵਿਰੱੁਧ ਮੁਕੱਦਮਾ ਦਰਜ ਕਰਨ ਦੇ ਉਨ੍ਹਾਂ ਨੂੰ ਆਦੇਸ਼ ਦਿੱਤੇ ਗਏ ਹਨ। ਬਾਬੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਪੀੜਤ ਅੌਰਤ ਦੇ ਛੇਤੀ ਹੀ ਬਿਆਨ ਲਏ ਜਾਣਗੇ।