ਸ.ਸ., ਜਲੰਧਰ : ਫਗਵਾੜਾ ਹਾਈਵੇ 'ਤੇ ਲਵਲੀ ਪ੍ਰਰੋਫੈਸ਼ਨਲ ਯੂਨੀਵਰਸਿਟੀ ਦੇ ਬਾਹਰ ਇਕ ਆਡੀ ਕਾਰ ਬੇਕਾਬੂ ਹੋ ਕੇ ਫੁੱਟ ਓਵਰਬਿ੍ਜ ਨਾਲ ਜਾ ਟਕਰਾਈ ਤੇ ਪਲਟ ਗਈ। ਗੱਡੀ 'ਚ ਦੋ ਲੋਕ ਸਵਾਰ ਸਨ, ਜੋ ਰਿਸ਼ਤੇ 'ਚ ਮਾਮਾ-ਭਾਣਜਾ ਸਨ। ਦੋਵੇਂ ਜ਼ਖ਼ਮੀ ਹੋ ਗਏ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ 'ਤੇ ਪੁੱਜੇ ਥਾਣਾ ਫਗਵਾੜਾ ਦੇ ਏਐੱਸਆਈ ਨੇ ਦੱਸਿਆ ਕਿ ਜਲੰਧਰ ਵੱਲੋਂ ਇਕ ਆਡੀ ਕਾਰ ਸਵਾਰ ਮਾਮਾ-ਭਾਣਜਾ ਲੁਧਿਆਣਾ ਜਾ ਰਹੇ ਸਨ। ਭਾਣਜਾ ਕਾਰ ਚਲਾ ਰਿਹਾ ਸੀ। ਇਸ ਦੌਰਾਨ ਕਾਰ ਚਾਲਕ ਸੰਤੁਲਨ ਗੁਆ ਬੈਠਾ ਤੇ ਉਸ ਨੇ ਕਾਰ ਫੁਟ ਓਵਰਬਿ੍ਜ 'ਚ ਮਾਰ ਦਿੱਤੀ ਜਿਸ ਨਾਲ ਗੱਡੀ ਪਲਟ ਗਈ। ਦੋਵਾਂ ਨੂੰ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੇ ਕਿਹਾ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਵਾਈ ਜਿਸ ਤੋਂ ਬਾਅਦ ਪੁਲਿਸ ਨੇ ਕਿਸੇ ਖ਼ਿਲਾਫ਼ ਕੋਈ ਮਾਮਲਾ ਦਰਜ ਨਹੀਂ ਕੀਤਾ।