ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ਵਿਨ ਭੱਲਾ ਵੱਲੋਂ ਬਿਲਗਾ ਵਿਖੇ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਪਿਛਲੇ ਸਾਢੇ ਚਾਰ ਸਾਲਾਂ ਦੀਆਂ ਪ੍ਰਰਾਪਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਆਉਣ ਵਾਲੀਆਂ ਚੋਣਾਂ 'ਚ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤ ਪ੍ਰਰਾਪਤ ਕਰ ਕੇ ਸਰਕਾਰ ਬਣਾਵੇਗੀ ਜਿਸ ਦਾ ਮੁੱਢ ਸਰਕਾਰ ਵੱਲੋਂ ਲਾਲ ਲਕੀਰ ਆਉਂਦੇ ਘਰਾਂ ਦੀਆਂ ਰਜਿਸਟਰੀਆਂ ਕਰਨ, ਗਰੀਬ ਪਰਿਵਾਰਾਂ ਦੇ ਬਿਜਲੀ ਦੇ ਬਿੱਲ ਮਾਫ਼ ਕਰਨ ਤੋਂ ਲੈ ਕੇ ਕੀਤੇ ਵੱਖ-ਵੱਖ ਐਲਾਨਾਂ ਨਾਲ ਹਰ ਵਰਗ ਦੇ ਲੋਕਾਂ ਨੂੰ ਭਾਰੀ ਫ਼ਾਇਦਾ ਹੋਵੇਗਾ। ਦਵਿੰਦਰ ਸਿੰਘ ਬਿਲਗਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਨਕੋਦਰ 'ਚ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਅਸ਼ਵਿਨ ਭੱਲਾ ਪ੍ਰਤੀ ਲੋਕਾਂ 'ਚ ਭਾਰੀ ਉਤਸ਼ਾਹ ਹੈ। ਇਸ ਮੌਕੇ ਰਵਿੰਦਰ ਸਿੰਘ, ਬੀਰ ਸਿੰਘ, ਸੌਰਵ ਉੱਪਲ, ਆਸ਼ੂ ਕੋਟ ਬਾਦਲ ਖਾਨ, ਗੁਰਸ਼ਰਨ ਸਿੰਘ, ਸਤਨਾਮ ਬਿਲਗਾ, ਸੁਨੀਲ ਸ਼ੇਰਪੁਰ, ਪੀਤਾ ਸ਼ੇਰਪੁਰ, ਹਰਵਿੰਦਰ ਸਿੰਘ, ਗੈਰੀ ਧਾਲੀਵਾਲ, ਦਲਵੀਰ ਸਿੰਘ, ਜੱਗਾ ਬਿਲਗਾ, ਕਰਨ ਬਿਲਗਾ, ਜੱਗੀ ਬਿਲਗਾ, ਗੁਰਿੰਦਰ ਬਿਲਗਾ, ਮਨਿੰਦਰ ਬਿਲਗਾ, ਸੁਖਵਿੰਦਰ ਬਿਲਗਾ, ਦੇਵਨ ਮਹਿਨ ਤਲਵਣ, ਦਿਲਪ੍ਰਰੀਤ ਸ਼ੇਮਪੁਰ, ਦਵਿੰਦਰ ਮਲਹਾਨ, ਜਗਦੀਪ ਬਿਲਗਾ ਤੇ ਹੋਰ ਮੌਜੂਦ ਸਨ।