ਮਨਜੀਤ ਸ਼ੇਮਾਰੂ, ਜਲੰਧਰ

ਵਿਜੀਲੈਂਸ ਵਿਭਾਗ ਵੱਲੋਂ ਸਮਾਰਟ ਸਿਟੀ ਪੋ੍ਜੈਕਟ ਵਿੱਚ ਹੋਏ ਭਿ੍ਸ਼ਟਾਚਾਰ ਨੂੰ ਲੈ ਕੇ ਸ਼ੁਰੂ ਕੀਤੀ ਜਾਂਚ ਵਿੱਚ ਸੋਮਵਾਰ ਪੰਜਾਬ ਯੂਥ ਭਾਜਪਾ ਦੇ ਸੂਬਾ ਉਪ ਪ੍ਰਧਾਨ ਅਸ਼ੋਕ ਸਰੀਨ ਹਿੱਕੀ (ਐਡਵੋਕੇਟ) ਜਲੰਧਰ ਵਿਜੀਲੈਂਸ ਵਿਭਾਗ ਦੇ ਦਫ਼ਤਰ ਵਿੱਚ ਚੱਲ ਰਹੀ ਜਾਂਚ ਵਿੱਚ ਭਾਜਪਾ ਦੇ ਸਰਕਲ ਪ੍ਰਧਾਨ ਦਵਿੰਦਰ ਭਾਰਦਵਾਜ, ਜਨਰਲ ਸਕੱਤਰ ਗੌਰਵ ਜੋਸ਼ੀ ਨਾਲ ਰਲ ਕੇ ਬਿਆਨ ਦਰਜ ਕਰਵਾਏ। ਇਸ ਸਬੰਧੀ ਗੱਲਬਾਤ ਕਰਨ 'ਤੇ ਭਾਜਪਾ ਆਗੂ ਅਸ਼ੋਕ ਸਰੀਨ ਨੇ ਦੱਸਿਆ ਕਿ ਉਨ੍ਹਾਂ ਵਿਜੀਲੈਂਸ ਨੂੰ ਜਲੰਧਰ ਨਗਰ ਨਿਗਮ ਵੱਲੋਂ ਸਮਾਰਟ ਸਿਟੀ ਪ੍ਰਰਾਜੈਕਟ ਤੇ ਹੋਰ ਵਿਕਾਸ ਕਾਰਜਾਂ ਦੇ ਨਾਂ 'ਤੇ ਐੱਲਈਡੀ ਲਾਈਟਾਂ ਲਾਉਣ ਬਾਰੇ, ਪਾਰਕ ਬਣਾਉਣ, ਸੜਕ ਬਣਾਉਣ, ਸੰਵਾਰਨ, ਰੱਖ-ਰਖਾਅ, ਸੀਵਰੇਜ ਅਤੇ ਸਾਫ਼ ਪਾਣੀ ਦੀਆਂ ਪਾਈਪਾਂ ਵਿਛਾਉਣ ਲਈ ਵਰਤੇ ਜਾ ਰਹੇ ਘਟੀਆ ਮਟੀਰੀਅਲ ਕਾਰਨ ਕਰੋੜਾਂ ਦੇ ਘਪਲੇ ਦੀ ਜਾਣਕਾਰੀ ਦੇ ਕੇ ਕਿਹਾ ਕਿ ਇਸ ਭਿ੍ਸ਼ਟਾਚਾਰ ਲਈ ਮੇਅਰ ਜਗਦੀਸ਼ ਰਾਜਾ ਤੇ ਕਮਿਸ਼ਨਰ ਕਰਨੇਸ਼ ਸ਼ਰਮਾ ਮੁੱਖ ਤੌਰ 'ਤੇ ਜ਼ਿੰਮੇਵਾਰ ਹਨ। ਉਨ੍ਹਾਂ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਭਿ੍ਸ਼ਟ ਕੌਂਸਲਰਾਂ, ਨਿਗਮ ਅਧਿਕਾਰੀਆਂ ਨਾਲ ਰਲ ਕੇ ਭਿ੍ਸ਼ਟ ਠੇਕੇਦਾਰਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਨਿਯਮਾਂ ਨੂੰ ਤੋੜ ਕੇ ਕਰੋੜਾਂ ਦੀ ਅਦਾਇਗੀ ਕੀਤੀ ਹੈ। ਸਰੀਨ ਨੇ ਦੱਸਿਆ ਕਿ ਅਜੇ ਕੁਝ ਬਿਆਨ ਦਰਜ ਕਰਵਾਏ ਹਨ ਤੇ ਛੇਤੀ ਹੀ ਭਿ੍ਸ਼ਟ ਨੇਤਾਵਾਂ, ਅਫਸਰਾਂ ਅਤੇ ਠੇਕੇਦਾਰਾਂ ਦੀ ਪੂਰੀ ਸੂਚੀ ਹਰ ਤਰ੍ਹਾਂ ਦੀ ਜਾਣਕਾਰੀ ਇਕੱਠੀ ਕਰਕੇ ਵਿਜੀਲੈਂਸ ਵਿਭਾਗ ਨੂੰ ਦੇਵਾਂਗਾ। ਭਿ੍ਸ਼ਟ ਲੋਕਾਂ ਦੀ ਮਿਲੀਭੁਗਤ ਕਾਰਨ ਕੇਂਦਰ ਸਰਕਾਰ ਦੇ ਸਮਾਰਟ ਸਿਟੀ ਵਾਲ਼ੇ ਪੈਸੇ ਨਾਲ ਸ਼ਹਿਰ ਦਾ ਵਿਕਾਸ ਨਹੀਂ ਹੋਇਆ। ਇਸ ਖਿਲਾਫ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੇਖ ਕੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਤੋਂ ਜਾਂਚ ਦੀ ਅਪੀਲ ਕਰਾਂਗਾ। ਸਰੀਨ ਨੇ ਦੱਸਿਆ ਕਿ ਅਜੇ ਸਿਰਫ ਇਕ ਵਾਰਡ ਨੰਬਰ 19 ਦੇ ਇਲਾਕੇ ਸੈਂਟਰਲ ਟਾਊਨ, ਕ੍ਰਿਸ਼ਨਾ ਨਗਰ, ਓਲਡ ਜਵਾਹਰ ਨਗਰ, ਮਾਸਟਰ ਤਾਰਾ ਸਿੰਘ ਨਗਰ ਵਿਚ ਨਕਲੀ ਘਟੀਆ ਸੀਮੈਂਟ ਨਾਲ ਬਣੀ ਮਿੱਟੀ ਵਾਲੀ ਸੜਕਾਂ ਤੇ ਸੈਂਟਰਲ ਟਾਊਨ ਦੀ ਗਲੀ ਨੰ 11 ਵਿਚ ਗਲਤ ਤਰੀਕੇ ਨਾਲ ਪਏ ਗਲਤ ਸੀਵਰੇਜ ਪਾਈਪ ਵਿਛਾਉਣ ਵਿੱਚ ਹੋਏ ਘਪਲੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦ ਸਾਰੇ ਵਾਰਡਾ ਤੋਂ ਜਾਣਕਾਰੀ ਇਕੱਠੀ ਕਰ ਕੇ ਵਿਜੀਲੈਂਸ ਵਿਭਾਗ ਨੂੰ ਦਿਵਾਂਗੇ।