ਅਰਸ਼ਦੀਪ ਸਿੰਘ, ਮਲਸੀਆਂ : ਪੁਲਿਸ ਚੌਕੀ ਮਲਸੀਆਂ ਨੇ ਇਕ ਵਿਅਕਤੀ ਨੂੰ 4 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਕੀ ਮਲਸੀਆਂ ਦੇ ਮੁਖੀ ਏਐੱਸਆਈ ਸਨਜੀਵਨ ਸਿੰਘ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਸਾਥੀ ਮੁਲਾਜ਼ਮਾਂ ਨਾਲ ਪਿੰਡ ਮਾਲੂਪੁਰ ਦੇ ਨਜ਼ਦੀਕ ਰੂਟੀਨ ਦੀ ਚੈਕਿੰਗ ਲਈ ਗਸ਼ਤ 'ਤੇ ਸਨ ਕਿ ਇਕਬਾਲ ਸਿੰਘ ਉਰਫ਼ ਮਿੰਟੂ (ਉਮਰ 39 ਸਾਲ) ਵਾਸੀ ਮਹੱਲਾ ਕ੍ਰਿਸ਼ਨ ਨਗਰ, ਨਕੋਦਰ ਨੂੰ ਕਾਬੂ ਕਰ ਕੇ ਇਸ ਪਾਸੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਸ ਦੇ ਖ਼ਿਲਾਫ਼ ਮੁਕਦਮਾ ਨੰਬਰ 153 ਐੱਨਡੀਪੀਐੱਸ ਦੀਆਂ ਧਾਰਾਵਾਂ 21-61-85 ਅਧੀਨ ਕੇਸ ਦਰਜ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਇਕਬਾਲ ਸਿੰਘ ਉਰਫ਼ ਮਿੰਟੂ ਨੇ ਦੱਸਿਆ ਕਿ ਉਹ ਪਹਿਲਾਂ ਪੱਤਰਕਾਰੀ ਕਰਦਾ ਸੀ ਤੇ ਬਾਅਦ ਵਿਚ ਨਕੋਦਰ ਐਕਸਾਈਜ਼ ਦੇ ਠੇਕੇਦਾਰਾਂ ਨਾਲ ਕੰਮ ਕਰਨ ਲੱਗ ਪਿਆ। ਉਹ ਲੰਬੇ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਹੈ ਤੇ ਨਾਲ ਹੀ ਉਹ ਨਸ਼ਾ ਵੇਚਣ ਦਾ ਕੰਮ ਵੀ ਕਰਦਾ ਹੈ। ਉਹ ਇਹ ਨਸ਼ਾ ਹੈਰੋਇਨ ਪਿੰਡ ਤੋਤੀ ਤੋਂ ਕਿਸੇ ਨਾਮਾਲੂਮ ਵਿਅਕਤੀ ਪਾਸੋਂ ਲੈ ਕੇ ਆਇਆ ਸੀ।