ਪਿ੍ਰਤਪਾਲ ਸਿੰਘ ਸ਼ਾਹਕੋਟ : ਸਥਾਨਕ ਪੁਲਿਸ ਨੇ 4000 ਨਸ਼ੀਲੀਆ ਗੋਲੀਆਂ ਸਮੇਤ 2 ਵਿਅਕਤੀਆ ਨੂੰ ਗਿ੍ਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਏਐੱਸਆਈ ਲਖਵਿੰਦਰ ਸਿੰਘ ਨੇ ਸਾਥੀ ਮੁਲਾਜ਼ਮਾਂ ਨਾਲ ਸਲੈਚਾਂ ਪੁਲ਼ ਕੋਲੋ ਸਵਰਨਾ ਤੇ ਸੁਰਿੰਦਰ ਕੁਮਾਰ ਵਾਸੀ ਸਲੈਚਾਂ ਨੂੰ ਕਾਬੂ ਕਰ ਕੇ ਇਨ੍ਹਾਂ ਪਾਸੋਂ 4000 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਮੁਕੱਦਮਾ ਨੰਬਰ 11 ਐੱਨਡੀਪੀਐੱਸ ਐਕਟ ਅਧੀਨ ਦਰਜ ਕੀਤਾ ਹੈ ਪੁੱਛਗਿੱਛ ਦੌਰਾਨ ਸਵਰਨਾ ਨੇ ਦੱਸਿਆ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਤੇ 2 ਸਾਲ ਤੋਂ ਨਸ਼ਾ ਵੇਚਣ ਦਾ ਕੰਮ ਕਰਦਾ ਸੀ। ਉਸ ਖ਼ਿਲਾਫ਼ ਸਾਲ 2018 ਵਿਚ ਥਾਣਾ ਲੋਹੀਆ ਵਿਚ ਵੀ ਮੁਕੱਦਮਾ ਦਰਜ ਸੀ ਤੇ ਪੁਲਿਸ ਨੇ ਉਸ ਨੂੰ ਕੇਂਦਰੀ ਜੇਲ੍ਰ ਕਪੂਰਥਲਾ ਵਿਖੇ ਭੇਜ ਦਿੱਤਾ, ਜਿਥੇ ਉਸ ਦੀ ਪਿ੍ਰੰਸ ਵਾਸੀ ਲੱਖੋ ਕੇ ਬਹਿਰਾਮ ਨਾਲ ਜਾਣ ਪਛਾਣ ਹੋ ਗਈ ਹੁਣ ਉਹ ਜਮਾਨਤ 'ਤੇ ਆਇਆ ਹੋਇਆ ਸੀ ਹੁਣ ਉਹ ਸੁਰਿੰਦਰ ਕੁਮਾਰ ਨਾਲ ਮਿਲ ਕੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਕੰਮ ਕਰਨ ਲੱਗ ਪਿਆ ਸੀ ਉਹ ਦੋਵੇਂ ਪਿ੍ਰੰਸ ਪਾਸੋਂ ਨਸ਼ੀਲੀਆਂ ਗੋਲੀਆ ਲੈ ਕੇ ਆਉਂਦੇ ਸੀ ਤੇ ਸ਼ਾਹਕੋਟ ਦੇ ਏਰੀਆ ਵਿਚ ਸਪਲਾਈ ਕਰਦੇ ਸੀ ਪੁਲਿਸ ਵੱਲੋਂ ਇਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।