ਮਦਨ ਭਾਰਦਵਾਜ, ਜਲੰਧਰ : ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੇ ਦੋ ਮਾਮਲਿਆਂ ਵਿਚ 6 ਵਾਰ ਗਿ੍ਫਤਾਰੀ ਵਾਰੰਟ ਜਾਰੀ ਹੋ ਚੁੱਕੇ ਹਨ ਪਰ ਅਜੇ ਤਕ ਅਲਾਟੀਆਂ ਨੂੰ ਪਲਾਟਾਂ ਦਾ ਕਬਜ਼ਾ ਨਹੀਂ ਦਿੱਤਾ ਗਿਆ। ਪਹਿਲੇ ਕੇਸ ਵਿਚ ਗੋਰੂ ਗੋਬਿੰਦ ਸਿੰਘ ਅਵੀਨਿਊ ਵਿਚ ਐਲਡੀਪੀ ਕੋਟੇ ਦੇ 2 ਪਲਾਟਾਂ ਦਾ ਹੈ ਜਿਸ ਵਿਚ 142 ਅਤੇ 143 ਨੰਬਰ ਪਲਾਟਾਂ ਦਾ ਡਾ: ਡੀਡੀ ਜੋਤੀ ਨੂੰ ਕਬਜ਼ਾ ਨਹੀਂ ਦਿੱਤਾ ਗਿਆ ਅਤੇ ਇਸ ਦੌਰਾਨ ਉਨ੍ਹਾਂ ਦੀ ਮੌਤ ਦੇ ਬਾਅਦ ਉਨ੍ਹਾਂ ਦੇ ਲੜਕੇ ਸੁਵਿਕਰਮ ਜੋਤੀ ਨੇ ਕੰਜ਼ਿਉਮਰ ਫੋਰਮ ਵਿਚ ਕੇਸ ਦਰਜ ਕੀਤਾ ਸੀ ਜਿਸ ਨੇ ਟਰੱਸਟ ਦੇ ਖਿਲਾਫ ਫੈਸਲਾ ਦਿੰਦੇ ਹੋਏ ਕਿਹਾ ਹੈ ਕਿ ਅਲਾਟੀ ਤੋਂ ਪੂਰੀ ਰਕਮ ਲੈ ਕੇ ਉਸ ਨੂੰ ਕਬਜ਼ਾ ਦਿੱਤਾ ਜਾਏ, ਪਰ ਕਬਜ਼ਾ ਨਹੀਂ ਦਿੱਤਾ ਗਿਆ ਤੇ ਕੰਜਿਉਮਰ ਫੋਰਮ ਵਲੋਂ ਚੇਅਰਮੈਨ ਦੇ ਦੋ ਵਾਰ ਗਿ੍ਫਤਾਰੀ ਵਾਰੰਟ ਜਾਰੀ ਹੋ ਚੁੱਕੇ ਹਨ। ਇਸੇ ਤਰ੍ਹਾਂ ਹੀ ਦੂਜਾ ਮਾਮਲਾ ਸੂਰਿਆ ਇਨਕਲੇਵ ਐਕਸਟੈਂਸ਼ਨ ਦਾ ਹੈ ਜਿਸ ਵਿਚ ਪ੍ਰਰੇਮ ਵਾਲੀਆ ਨੂੰ 162-ਸੀ ਨੰਬਰ ਪਲਾਟ ਅਲਾਟ ਕੀਤਾ ਗਿਆ ਸੀ ਅਤੇ ਉਸ ਨੇ ਪਲਾਟ ਦੀ ਬਣਦੀ ਪਰੀ ਰਕਮ ਵੀ ਕਰਜਾ ਲੈ ਕੇ ਜਮਾਂ ਕਰਾ ਦਿੱਤੀ ਸੀ, ਪਰ ਇਸ ਦੇ ਬਾਵਜੂਦ ਟਰੱਸਟ ਨੇ ਕਬਜਾ ਨਹੀਂ ਦਿੱਤਾ ਤੇ ਪ੍ਰਰੇਮ ਵਾਲੀਆ ਨੇ ਕੰਜ਼ਿਉਮਰ ਫੋਰਮ 'ਚ ਕੇਸ ਕਰ ਦਿੱਤਾ ਜਿਸ ਨੇ ਟਰੱਸਟ ਨੂੰ 2 ਮਹੀਨੇ ਵਿਚ ਪਲਾਟ ਦਾ ਕਬਜ਼ਾ ਦੇਣ ਦੀ ਹਦਾਇਤ ਕੀਤੀ ਸੀ। ਪਰ ਟਰੱਸਟ ਨੇ ਕਬਜ਼ਾ ਨਹੀਂ ਦਿੱਤਾ ਜਿਸ ਤੇ ਚੇਅਰਮੈਨ ਦੇ 4 ਵਾਰੀ ਗਿ੍ਫਤਾਰੀ ਵਾਰੰਟ ਜਾਰੀ ਹੋ ਚੁੱਕੇ ਹਨ, ਪਰ ਪੁਲਿਸ ਨੂੰ ਟਰੱਸਟ 'ਚ ਚੇਅਰਮੈਨ ਨਹੀਂ ਮਿਲੇ।