ਰਾਕੇਸ਼ ਗਾਂਧੀ, ਜਲੰਧਰ : ਆਪਣੀ ਮਤਰੇਈ ਭੈਣ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਇਕ ਅੌਰਤ ਨੇ ਦੱਸਿਆ ਕਿ ਉਸ ਦਾ 24 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਤੋਂ ਉਸ ਦੇ 2 ਪੁੱਤਰ ਅਤੇ ਇਕ ਧੀ ਹੈ। ਕੁਝ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਸ ਨੇ ਇਕ ਵਿਅਕਤੀ ਨਾਲ ਦੂਜਾ ਵਿਆਹ ਕਰਵਾ ਲਿਆ, ਜਿਸ ਦਾ ਇਕ ਲੜਕਾ ਹੈ। ਉਹ ਅਤੇ ਉਸ ਦਾ ਪਤੀ ਆਪਣੇ ਕੰਮ 'ਤੇ ਚਲੇ ਜਾਂਦੇ ਸਨ। ਘਰ ਵਿਚ ਉਸ ਦੀ ਧੀ ਇਕੱਲੀ ਰਹਿੰਦੀ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਕਾਫੀ ਪਰੇਸ਼ਾਨ ਸੀ। ਜਦ ਉਸ ਕੋਲੋਂ ਪਰੇਸ਼ਾਨੀ ਦਾ ਕਾਰਨ ਪੁੱਿਛਆ ਗਿਆ ਤਾਂ ਉਸ ਨੇ ਦੱਸਿਆ ਕਿ ਪਤੀ ਦਾ ਪਹਿਲੇ ਵਿਆਹ ਤੋਂ ਮੁੰਡਾ ਉਸ ਨਾਲ ਕਈ ਵਾਰ ਜਬਰ ਜਨਾਹ ਕਰ ਚੁੱਕਿਆ ਹੈ ਅਤੇ ਉਸ ਨੂੰ ਧਮਕੀਆਂ ਵੀ ਦਿੰਦਾ ਰਹਿੰਦਾ ਹੈ। ਪੁਲਿਸ ਨੇ ਅੌਰਤ ਦੇ ਬਿਆਨਾਂ 'ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।