ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ਜਲੰਧਰ ਵਿਖੇ 11 ਮਹੀਨੇ ਲਈ ਠੇਕੇ ਦੇ ਆਧਾਰ 'ਤੇ ਸਟਾਫ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ ਕਰਨਲ ਦਲਵਿੰਦਰ ਸਿੰਘ (ਰਿਟਾ.) ਨੇ ਦੱਸਿਆ ਕਿ 11 ਮਹੀਨੇ ਲਈ ਠੇਕੇ ਦੇ ਆਧਾਰ 'ਤੇ ਐਜੂਕੇਸ਼ਨ ਇੰਸਟਰੱਕਟਰ, ਫਿਜ਼ੀਕਲ ਟ੍ਰੇਨਿੰਗ ਇੰਸਟਰੱਕਟਰ (ਪੀਟੀਆਈ), ਪਾਰਟ ਟਾਈਮ ਕਲਰਕ ਤੇ ਸਫ਼ਾਈ ਸੇਵਕ ਦੀ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐਜੂਕੇਸ਼ਨ ਇੰਸਟਰੱਕਟਰ ਦੀਆਂ ਦੋ ਅਸਾਮੀਆਂ ਹਨ ਜਿਸ ਲਈ ਉਮੀਦਵਾਰ ਦੀ ਯੋਗਤਾ ਰਿਟਾਇਰਡ ਜੇਸੀਓ/ਹਵਲਦਾਰ (ਆਰਮੀ ਐਜੂਕੇਸ਼ਨ ਕੋਰ) ਜਾਂ ਸਾਬਕਾ ਸੈਨਿਕ ਜਾਂ ਸਾਬਕਾ ਸੈਨਿਕ ਦੇ ਆਸ਼ਰਿਤ ਸਾਇੰਸ ਤੇ ਹਿਸਾਬ ਵਿਸ਼ੇ ਨਾਲ ਗ੍ਰੈਜੂਏਟ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਫਿਜ਼ੀਕਲ ਟ੍ਰੇਨਿੰਗ ਇੰਸਟਰੱਕਟਰ (ਪੀਟੀਆਈ) ਦੀ ਇਕ ਅਸਾਮੀ ਲਈ ਉਮੀਦਵਾਰ ਦੀ ਯੋਗਤਾ ਸਾਬਕਾ ਸੈਨਿਕ ਨਾਲ ਲਾਂਗ ਪੀਟੀ ਕੁਆਲੀਫਾਈਡ ਕੋਰਸ (ਮੈਡੀਕਲ ਸ਼ੇਪ ਵਨ) ਹੋਵੇ। ਪਾਰਟ ਟਾਈਮ ਕਲਰਕ ਦੀ ਇਕ ਅਸਾਮੀ ਲਈ ਉਮੀਦਵਾਰ ਦੀ ਯੋਗਤਾ ਸਾਬਕਾ ਸੈਨਿਕ ਕਲਰਕ (ਜੀਡੀ) ਹੈ। ਇਸੇ ਤਰ੍ਹਾਂ ਸਫ਼ਾਈ ਸੇਵਕ ਦੀ ਇਕ ਅਸਾਮੀ ਭਰੀ ਜਾਣੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਐਜੂਕੇਸ਼ਨ ਇੰਸਟਰੱਕਟਰ ਨੂੰ 12 ਹਜ਼ਾਰ ਪ੍ਰਤੀ ਮਹੀਨਾ ਮਾਣ ਭੱਤਾ ਅਤੇ ਫਿਜ਼ੀਕਲ ਟ੍ਰੇਨਿੰਗ ਇੰਸਟਰੱਕਟਰ (ਪੀਟੀਆਈ) ਨੂੰ ਪ੍ਰਤੀ ਮਹੀਨਾ 12 ਹਜ਼ਾਰ ਰੁਪਏ ਮਾਣ ਭੱਤਾ, ਪਾਰਟ ਟਾਈਮ ਕਲਰਕ ਨੂੰ 8500 ਰੁਪਏ ਅਤੇ ਸਫ਼ਾਈ ਸੇਵਕ ਨੂੰ 9000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ। ਚਾਹਵਾਨ ਉਮੀਦਵਾਰ ਆਪਣਾ ਵੇਰਵਾ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਸ਼ਾਸਤਰੀ ਮਾਰਕੀਟ, ਲਾਡੋਵਾਲੀ ਰੋਡ ਵਿਖੇ 28 ਅਕਤੂਬਰ ਸ਼ਾਮ 5 ਵਜੇ ਤਕ ਜਮ੍ਹਾਂ ਕਰਵਾ ਸਕਦੇ ਹਨ। ਸਾਬਕਾ ਸੈਨਿਕ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਪਹਿਲ ਦਿੱਤੀ ਜਾਵੇਗੀ।
ਸੈਨਿਕ ਵੋਕੇਸ਼ਨ ਟ੍ਰੇਨਿੰਗ ਸੈਂਟਰ 'ਚ ਠੇਕੇ 'ਤੇ ਹੋਵੇਗੀ ਸਟਾਫ ਦੀ ਭਰਤੀ
Publish Date:Mon, 26 Oct 2020 08:02 PM (IST)

- # army
- # vocational
- # training
