ਅਮਰਜੀਤ ਸਿੰਘ ਵੇਹਗਲ, ਜਲੰਧਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰਰੀਤ ਸਿੰਘ ਵੱਲੋਂ 1947 ਦੀ ਵੰਡ ਦੇ ਦੁਖਾਂਤ ਸਮੇਂ ਹੋਏ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਲਈ ਹਾਅ ਦਾ ਨਾਹਰਾ ਮਾਰਨ ਉਪਰੰਤ ਦਿੱਤੇ ਗਏ ਉਪਦੇਸ਼ਾਂ ਤਹਿਤ ਸਿੱਖ ਤਾਲਮੇਲ ਕਮੇਟੀ ਵੱਲੋਂ ਗੁਰਦੁਆਰਾ ਸਿੰਘ ਸਭਾ ਸ਼ਕਤੀ ਨਗਰ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਰਪਾਲ ਸਿੰਘ ਚੱਢਾ, ਤਜਿੰਦਰ ਸਿੰਘ ਪ੍ਰਦੇਸੀ ਨੇ ਕਿਹਾ ਕਿ ਵੰਡ ਦੌਰਾਨ ਹਜ਼ਾਰਾਂ ਦੀ ਤਾਦਾਦ 'ਚ ਸ਼ਹੀਦੀ ਪ੍ਰਰਾਪਤ ਕਰਨ ਵਾਲਿਆਂ 'ਚ ਜ਼ਿਆਦਾਤਰ ਗਿਣਤੀ ਪੰਜਾਬੀਆਂ ਦੀ ਸੀ ਜਿਨ੍ਹਾਂ 'ਚ ਅਨੇਕਾਂ ਬੀਬੀਆਂ ਅਤੇ ਬੱਚੇ ਵੀ ਸ਼ਾਮਲ ਸਨ। ਇਸ ਮੌਕੇ ਹਰਪ੍ਰਰੀਤ ਸਿੰਘ ਨੀਟੂ, ਪਰਮਪ੍ਰਰੀਤ ਸਿੰਘ ਵਿੱਟੀ, ਹਰਪਾਲ ਸਿੰਘ ਪਾਲੀ ਚੱਢਾ, ਗੁਰਵਿੰਰ ਸਿੰਘ ਸਿੱਧੂ, ਗੁਰਦੀਪ ਸਿੰਘ ਲੱਕੀ, ਹਰਜਿੰਦਰ ਸਿੰਘ ਵਿੱਕੀ ਖ਼ਾਲਸਾ, ਸੰਨੀ ਸਿੰਘ ਓਬਰਾਏ, ਜਸਵਿੰਦਰ ਸਿੰਘ ਬਵੇਜਾ, ਮਨਮਿੰਦਰ ਸਿੰਘ ਭਾਟੀਆ ਤੇ ਪਰਜਿੰਦਰ ਸਿੰਘ ਆਦਿ ਸ਼ਾਮਲ ਸਨ।