ITI ਲਾਜਪਤ ਨਗਰ ਵਿਖੇ ਆਰਜ਼ੀ ਤੌਰ ’ਤੇ ਗੈਸਟ ਫੈਕਲਟੀ ਇੰਸਟਰਕਟਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ
ਇੰਸਟੀਚਿਊਟ ਮੈਨੇਜਮੈਂਟ ਕਮੇਟੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.) ਲਾਜਪਤ ਨਗਰ, (ਜਲੰਧਰ) ਵਿੱਚ 2025-26 ਸੈਸ਼ਨ ਲਈ ਮਸ਼ੀਨਿੰਗ (1) ਟ੍ਰੇਡ ਲਈ ਇਲੈਕਟ੍ਰੀਸ਼ੀਅਨ (01) ਅਤੇ ਸੀ.ਐਨ.ਸੀ. ਗੈਸਟ ਫੈਕਲਟੀ ਇੰਸਟ੍ਰਕਟਰਾਂ ਦੀ ਭਰਤੀ ਕੀਤੀ ਜਾਣੀ ਹੈ, ਜਿਸ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
Publish Date: Fri, 14 Nov 2025 02:41 PM (IST)
Updated Date: Fri, 14 Nov 2025 02:42 PM (IST)
ਜਲਧਰ:ਇੰਸਟੀਚਿਊਟ ਮੈਨੇਜਮੈਂਟ ਕਮੇਟੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.) ਲਾਜਪਤ ਨਗਰ, (ਜਲੰਧਰ) ਵਿੱਚ 2025-26 ਸੈਸ਼ਨ ਲਈ ਮਸ਼ੀਨਿੰਗ (1) ਟ੍ਰੇਡ ਲਈ ਇਲੈਕਟ੍ਰੀਸ਼ੀਅਨ (01) ਅਤੇ ਸੀ.ਐਨ.ਸੀ. ਗੈਸਟ ਫੈਕਲਟੀ ਇੰਸਟ੍ਰਕਟਰਾਂ ਦੀ ਭਰਤੀ ਕੀਤੀ ਜਾਣੀ ਹੈ, ਜਿਸ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
ਮੈਂਬਰ ਸਕੱਤਰ ਆਈ.ਐਮ.ਸੀ. ਜਸਮਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚੁਣੇ ਗਏ ਉਮੀਦਵਾਰ ਨੂੰ ਪ੍ਰਤੀ ਮਹੀਨਾ 15,000 ਰੁਪਏ ਦਿੱਤੇ ਜਾਣਗੇ। ਸਨਮਾਨਤ ਤੋਹਫ਼ਾ ਦਿੱਤਾ ਜਾਵੇਗਾ। ਯੋਗਤਾ ਅਤੇ ਤਜਰਬੇ ਸੰਬੰਧੀ ਜਾਣਕਾਰੀ ਵੈੱਬਸਾਈਟ https//dgt.gov.in/cts_details ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਅਪਲਾਈ ਕਰਨ ਲਈ, ਉਮੀਦਵਾਰਾਂ ਨੂੰ ਆਪਣੀ ਅਰਜ਼ੀ ਡਾਕ ਰਾਹੀਂ ਜਾਂ ਹੱਥੀਂ ਸੰਸਥਾ ਦੇ ਈਮੇਲ 'itiwjallandhar@gmail' 'ਤੇ 23-11-2025 ਤੱਕ ਭੇਜਣੀ ਚਾਹੀਦੀ ਹੈ।
ਸੀ.ਆਈ.ਟੀ.ਐਸ. ਯੋਗਤਾ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇੰਟਰਵਿਊ 27-11-2025 ਨੂੰ ਸਵੇਰੇ 11 ਵਜੇ ਜ਼ਿਲ੍ਹਾ ਰੁਜ਼ਗਾਰ ਦਫ਼ਤਰ, ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ, ਜਲੰਧਰ ਵਿਖੇ ਹੋਵੇਗੀ। ਉਮੀਦਵਾਰਾਂ ਨੂੰ ਆਪਣੇ ਅਸਲ ਵਿਦਿਅਕ ਯੋਗਤਾ ਅਤੇ ਤਜਰਬੇ ਦੇ ਸਰਟੀਫਿਕੇਟ, ਤਸਦੀਕਸ਼ੁਦਾ ਕਾਪੀਆਂ ਸਮੇਤ ਨਾਲ ਲੈ ਕੇ ਆਉਣੇ ਚਾਹੀਦੇ ਹਨ।