ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ : ਡੇਰਾ ਸੰਤ ਫੂਲ ਨਾਥ ਜੀ, ਸੰਤ ਬ੍ਹਮ ਨਾਥ ਨਾਨਕ ਨਗਰੀ ਜੀਟੀ ਰੋਡ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਨੇ ਸਮੂਹ ਰਵਿਦਾਸੀਆ ਸਮਾਜ ਨੂੰ ਅਪੀਲ ਕੀਤੀ ਹੈ ਕਿ ਉਹ ਆਜ਼ਾਦੀ ਦਿਹਾੜਾ ਕਾਲੇ ਦਿਨ ਵਜੋਂ ਮਨਾਉਣ। ਉਨ੍ਹਾਂ ਕਿਹਾ ਦਿੱਲੀ 'ਚ ਜੋ ਸ੍ਰੀ ਗੁਰੂ ਰਵਿਦਾਸ ਮੰਦਰ ਉਸਾਰਿਆ ਸੀ ਉਹ ਦਿੱਲੀ ਪ੍ਰਸ਼ਾਸ਼ਨ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ਤਹਿਤ ਢਾਹ ਦਿੱਤਾ ਤੇ ਮੰਦਰ ਦੀ ਮੂਰਤੀ ਦੀ ਬੇਅਦਬੀ ਕੀਤੀ ਗਈ ਜਿਸ ਨਾਲ ਸਮੁੱਚੇ ਰਵਿਦਾਸੀਆ ਸਮਾਜ ਦੇ ਹਿਰਦੇ ਵਲੂੰਧਰੇ ਗਏ। ਰੋਸ ਵਜੋਂ ਸਮੁੱਚੇ ਸਮਾਜ ਨੇ 13 ਅਗਸਤ ਨੂੰ ਪੂਰੇ ਪੰਜਾਬ 'ਚ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨੇ ਦਿੱਤੇ। ਉਨ੍ਹਾਂ ਕਿਹਾ ਅਸੀਂ ਆਜ਼ਾਦ ਦੇਸ਼ ਦੇ ਗੁਲਾਮ ਲੋਕ ਹਾਂ। ਜੇ ਆਜ਼ਾਦ ਹੁੰਦੇ ਤਾਂ ਸਾਡੇ ਗੁਰੂਘਰਾਂ 'ਤੇ ਅਜਿਹੇ ਹਮਲੇ ਨਾ ਹੁੰਦੇ। ਅਜਿਹੀਆਂ ਮਾੜੀਆਂ ਕਾਰਵਾਈਆਂ ਸਰਕਾਰਾਂ ਹੀ ਕਰਵਾ ਰਹੀਆਂ ਹਨ। ਉਨ੍ਹਾਂ ਡੇਰਾ ਚਹੇੜੂ ਦੀ ਮੈਨੇਜਮੈਂਟ ਵੱਲੋਂ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ ਕਿ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਵੇ। ਧਰਨੇ ਨੂੰ ਸਫਲ ਬਣਾਉਣ ਵਾਲੀ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਮਿਸਤਰੀ ਭੁੱਲਾ ਰਾਮ, ਐਡਵੋਕੇਟ ਪਵਨ ਕੁਮਾਰ, ਸੈਕਟਰੀ ਕਮਲਜੀਤ ਖੋਥੜਾਂ, ਹੁਸਨ ਲਾਲ ਮੇਹਟਾ, ਸੁਖਵਿੰਦਰ ਸਿੰਘ ਕੋਟਖੁਰਦ, ਪ੍ਰਰੇਮ ਨਾਥ, ਗੋਲਡੀ, ਕਮਲੇਸ਼ ਰਾਣੀ, ਸੁਰਜੀਤ ਕੌਰ, ਰਾਣੀ, ਸੁਨੀਤਾ ਰਾਣੀ ਆਦਿ ਹਾਜ਼ਰ ਸਨ।