ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਜਿੱਤ ਸੁਨਿਸ਼ਚਿਤ ਦੇਖ ਜਲੰਧਰ 'ਚ ਪਾਰਟੀ ਦੇ ਵਰਕਰਾਂ 'ਚ ਜੋਸ਼ ਆ ਗਿਆ ਹੈ। ਉਨ੍ਹਾਂ ਨੇ ਇੱਥੇ ਪਾਰਟੀ ਦਫ਼ਤਰ 'ਚ ਦੱਬ ਕੇ ਜਿੱਤ ਦਾ ਜ਼ਸ਼ਨ ਮਨਾਇਆ। ਆਪ ਵਰਕਰਾਂ ਨੇ ਢੋਲ ਵਜਾ ਕੇ ਮਿਠਾਈਆਂ ਵੰਡੀਆਂ ਤੇ ਭੰਗੜਾ ਪਾਏ। ਕਈ ਵਰਕਰ ਨੇ ਹੱਥਾਂ 'ਚ ਪੋਸਟਰ ਫੜ੍ਹੇ ਹੋਏ ਸਨ। ਇਨ੍ਹਾਂ 'ਤੇ ਲਿਖਿਆ ਸੀ- '2020 ਚੋਣਾਂ 'ਚ ਮੁੜ ਜਿੱਤੀ ਦਿੱਲੀ, 2022 'ਚ ਜਿੱਤਾਂਗੇ ਪੰਜਾਬ।'

ਜਲੰਧਰ 'ਚ ਆਪ ਦੇ ਦਫ਼ਤਰ 'ਤੇ - 2020 ਚੋਣਾਂ 'ਚ ਜਿੱਤੀ ਦਿੱਲੀ, 2022 'ਚ ਜਿੱਤਾਂਗੇ ਪੰਜਾਬ' ਲਿਖੇ ਬੈਨਰ ਨਾਲ ਵਰਕਰ।

ਜਲੰਧਰ 'ਚ ਦਿੱਲੀ 'ਚ ਜਿੱਤ ਦਾ ਜ਼ਸ਼ਨ ਮਨਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਵਰਕਰ।

Posted By: Amita Verma