ਸੀਨੀਅਰ ਸਟਾਫ ਰਿਪੋਰਟਰ, ਜਲੰਧਰ :

1 ਜੂਨ ਤੋਂ 30 ਜੂਨ ਤਕ ਐਂਟੀ ਮਲੇਰੀਆ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਪੱਧਰੀ ਐਡਵੋਕੇਸੀ ਵਰਕਸ਼ਾਪ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਵਰਕਸ਼ਾਪ ਵਿਚ ਜ਼ਿਲ੍ਹਾ ਪ੍ਰਰੋਗਰਾਮ ਅਫਸਰਾਂ, ਸੀਨੀਅਰ ਮੈਡੀਕਲ ਅਫਸਰਾਂ, ਅਧਿਕਾਰੀਆਂ, ਫੀਲਡ ਵਰਕਰਾਂ ਤੇ ਹੋਰ ਮੁਲਾਜ਼ਮਾਂ ਨੇ ਹਿੱਸਾ ਲਿਆ।

ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਦੱਸਿਆ ਕਿ ਜੂਨ ਮਹੀਨੇ ਦੀਆਂ ਐਂਟੀ ਮਲੇਰੀਆ ਸਰਗਰਮੀਆਂ ਲਈ ਐਕਸ਼ਨ ਪਲਾਨ ਤਿਆਰ ਕਰ ਕੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਦੇ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਜ਼ਿਲੇ੍ਹ 9 ਬਲਾਕਾਂ 'ਚ ਵੀ ਐਂਟੀ ਮਲੇਰੀਆ ਜਾਗਰੂਕਤਾ ਵਰਕਸ਼ਾਪ ਕੀਤੀਆ ਜਾ ਰਹੀਆ ਹਨ। ਜ਼ਿਲ੍ਹਾ ਪੱਧਰ ਤੋਂ ਪ੍ਰਰੋਗਰਾਮ ਅਫਸਰਾਂ ਦੀਆਂ ਡਿਊਟੀਆਂ ਵੀ ਇਨ੍ਹਾਂ ਵਰਕਸ਼ਾਪਾਂ 'ਚ ਸ਼ਾਮਲ ਹੋਣ ਲਈ ਲਗਾਈਆਂ ਗਈਆਂ ਹਨ। ਡਾ. ਚਾਵਲਾ ਨੇ ਕਿਹਾ ਕਿ 2 ਜੂਨ ਨੂੰ ਪੀਐੱਚਸੀ ਬੜਾ ਪਿੰਡ ਤੇ ਪੀਐੱਚਸੀ ਬਿਲਗਾ ਵਿਚ, 4 ਜੂਨ ਨੂੰ ਪੀਐੱਚਸੀ ਸ਼ਾਹਕੋਟ ਤੇ ਮਹਿਤਪੁਰ ਵਿਚ, 8 ਜੂਨ ਨੂੰ ਪੀਐੱਚਸੀ ਜੰਡਿਆਲਾ ਤੇ ਜਮਸ਼ੇਰ ਵਿਚ, 9 ਜੂਨ ਨੂੰ ਆਦਮਪੁਰ ਤੇ ਕਾਲਾ ਬੱਕਰਾ ਅਤੇ 11 ਜੂਨ ਨੂੰ ਪੀਐੱਚਸੀ ਕਰਤਾਰਪੁਰ ਵਿਚ ਸਾਰੀਆਂ ਸੰਸਥਾਵਾਂ ਵਿਚ ਸਵੇਰੇ 10 ਵਜੇ ਜੂਨ ਮਹੀਨਾ ਐਂਟੀ ਮਲੇਰੀਆ ਜਾਗਰੂਕਤਾ ਕੈਂਪ ਵਿਚ ਗਰੁੱਪ ਡਿਸਕਸ਼ਨ, ਲੈਕਚਰ ਤੇ ਕੁਇਜ਼ ਕਰਵਾਏ ਜਾਣਗੇ। ਇਸ ਵਰਕਸ਼ਾਪ 'ਚ ਡਾ. ਸੀਮਾ ਜ਼ਿਲਾ ਟੀਕਾਰਨ ਅਫਸਰ, ਡਾ. ਜੋਤੀ ਸ਼ਰਮਾ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਟੀਪੀ ਸਿੰਘ ਸਹਾਇਕ ਸਿਹਤ ਅਫਸਰ, ਡਾ. ਗੁਰਮੀਤ ਕੌਰ ਸਹਾਇਕ ਸਿਵਲ ਸਰਜਨ , ਡਾ. ਸਤੀਸ਼ ਕੁਮਾਰ ਜ਼ਿਲ੍ਹਾ ਐਪੀਡੈਮੀਅੋਲੋਜਿਸਟ, ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ , ਜਗਤ ਰਾਮ ਭੱਟੀ ਸਹਾਇਕ ਮਲੇਰੀਆ ਅਫਸਰ ਅਤੇ ਹੋਰ ਅਧਿਕਾਰੀਆ ਨੇ ਹਿੱਸਾ ਲਿਆ।