ਜੇਐੱਨਐੱਨ, ਜਲੰਧਰ : ਕੌਂਸਲਰ ਰਾਧਿਕਾ ਪਾਠਕ ਦੇ ਪਤੀ ਅਤੇ ਕਾਂਗਰਸ ਨੇਤਾ ਅਨੂਪ ਪਾਠਕ ਨੂੰ ਆਤਮ-ਹੱਤਿਆ ਲਈ ਉਕਸਾਉਣ ਦੇ ਮਾਮਲੇ ’ਚ ਨਵਾਂ ਮੋੜ ਆ ਗਿਆ ਹੈ। ਜਾਨ ਦੇਣ ਤੋਂ ਪਹਿਲਾਂ ਅਨੂਪ ਪਾਠਕ ਨੇ ਨਾ ਸਿਰਫ਼ ਸੁਸਾਈਡ ਨੋਟ ਲਿਖਿਆ ਸੀ ਬਲਕਿ ਆਪਣੀ ਇਕ ਵੀਡੀਓ ਵੀ ਬਣਾਈ ਸੀ। ਹੁਣ ਇਹ ਵੀਡੀਓ ਵੀ ਸਾਹਮਣੇ ਆਈਆਂ ਹਨ। ਇਸ ’ਚ ਉਨ੍ਹਾਂ ਨੇ ਸਾਫ਼ ਕਿਹਾ ਕਿ ਕੁਝ ਲੋਕ ਉਸਨੂੰ ਤੇ ਉਸਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੇ ਹਨ।

ਜੋ ਕੁਝ ਅਨੂਪ ਨੇ ਸੁਸਾਈਡ ਨੋਟ ’ਚ ਲਿਖਿਆ, ਉਹੀ ਗੱਲਾਂ ਉਸਨੇ ਵੀਡੀਓ ਬਣਾ ਕੇ ਬੋਲੀਆਂ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇੰਟਰਨੈੱਟ ਮੀਡੀਆ ’ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਅਨੂਪ ਪਾਠਕ ਨੇ ਕਿਹਾ ਕਿ ਉਸਨੂੰ ਲਗਾਤਾਰ ਤੰਗ ਕੀਤਾ ਜਾ ਰਿਹਾ ਸੀ। ਉਸ ’ਤੇ ਪਹਿਲਾਂ ਵੀ ਜਾਨਲੇਵਾ ਹਮਲਾ ਕਰਵਾਇਆ ਗਿਆ ਸੀ।

ਅਨੂਪ ਪਾਠਕ ਦੇ ਬੇਟੇ ਕਰਨ ਪਾਠਕ ਨੇ ਦੱਸਿਆ ਕਿ ਉਹ ਘਰ ’ਚ ਆਪਣੇ ਪਿਤਾ ਦੀਆਂ ਪੁਰਾਣੀਆਂ ਤਸਵੀਰਾਂ ਲੱਭ ਰਿਹਾ ਸੀ, ਤਾਂ ਉਸਦੇ ਹੱਥ ਇਹ ਵੀਡੀਓ ਲੱਗ ਗਈ। ਉਨ੍ਹਾਂ ਦਾ ਦੋਸ਼ ਸੀ ਕਿ ਪੁਲਿਸ ਉਨ੍ਹਾਂ ਦੇ ਪਿਤਾ ਦੇ ਸੁਸਾਈਡ ਨੋਟ ਮਿਲਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਸੀ। ਹੁਣ ਵੀਡੀਓ ਆਉਣ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਤੰਗ ਕੀਤਾ ਜਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਜਲਦ ਹਾਈਕੋਰਟ ਦੀ ਸ਼ਰਣ ਲੈਣਗੇ।

ਦੋਸ਼ੀ ਹਾਲੇ ਤਕ ਪੁਲਿਸ ਦੀ ਗਿ੍ਰਫ਼ਤ ਤੋਂ ਬਾਹਰ

ਉਥੇ ਹੀ ਪੁਲਿਸ ਰਵਿੰਦਰ, ਇੰਦਰਜੀਤ ਅਤੇ ਅਮਰੀਕ ਸੰਧੂ ਦੀ ਗਿ੍ਰਫ਼ਤਾਰੀ ਲਈ ਅਲੱਗ-ਅਲੱਗ ਥਾਂਵਾਂ ’ਤੇ ਛਾਪੇਮਾਰੀ ਕਰ ਰਹੀ ਹੈ। ਪਰ ਹਾਲੇ ਤਕ ਉਨ੍ਹਾਂ ਦਾ ਕੋਈ ਸੁਰਾਗ਼ ਨਹੀਂ ਮਿਲਿਆ।

Posted By: Ramanjit Kaur