ਅੰਮਿ੍ਤਪਾਲ ਸਿੰਘ ਸੋਂਧੀ, ਕਿਸ਼ਨਗੜ੍ਹ : ਬੀਤੇ ਦਿਨੀਂ ਨਿਜ਼ਾਮਦੀਨਪੁਰ ਦੇ ਸਮੂਹ ਨਗਰ ਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਡਾ. ਬੀਆਰ ਅੰਬੇਡਕਰ ਸਪੋਰਟਸ ਕਲੱਬ ਵੱਲੋਂ ਬਾਬਾ ਮੇਹਰ ਸ਼ਾਹ ਤੇ ਬਾਬਾ ਕਾਬਲ ਨਾਥ ਦੀ ਯਾਦ 'ਚ (ਅੰਡਰ-21) 11-11 ਓਵਰਾਂ ਦਾ ਹਫਤਾਵਰੀ ਸਾਲਾਨਾ ਕ੍ਰਿਕਟ ਟੂਰਨਾਮੈਂਟ ਸ਼ੁਰੂ ਕਰਵਾਇਆ। ਕ੍ਰਿਕਟ ਟੂਰਨਾਮੈਂਟ ਦਾ ਸ਼ੁੱਭ ਉਦਾਘਟਨ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਯੂਥ ਅਕਾਲੀ ਆਗੂ ਸੁਰਿੰਦਰ ਸਿੰਘ ਚਾਹਲ (ਸੰਮਤੀ ਮੈਂਬਰ) ਵੱਲੋਂ ਪਿੰਡ ਦੇ ਪਤਵੰਤਿਆਂ ਖਿਡਾਰੀ ਦੀ ਹਾਜ਼ਰੀ 'ਚ ਕੀਤਾ। ਇਸ ਮੌਕੇ ਹਾਜ਼ਰੀਨ ਪਤਵੰਤਿਆਂ ਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਆਗੂ ਸੁਰਿੰਦਰ ਸਿੰਘ ਚਾਹਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਤੇ ਨੌਜਵਾਨਾਂ ਨੂੰ ਵੱਧ ਵੱਧ ਤੋਂ ਖੇਡਾਂ ਵੱਲ ਪੇ੍ਰਿਤ ਕਰਕੇ ਸਾਨੂੰ ਉਨ੍ਹਾਂ ਦਾ ਭਵਿੱਖ ਉਜਵਲ ਬਣਾਉਣ ਲਈ ਹਰ ਸਮੇਂ ਤੱਤਪਰ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ 'ਚ ਕੁੱਲ 44 ਪਿੰਡਾਂ ਦੀ ਟੀਮਾਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਭਾਗ ਲੈ ਰਹੀਆਂ ਹਨ। ਉਦਾਘਟਨ ਉਪਰੰਤ ਹੋਏ ਟੂਰਨਾਮੈਂਟ ਦੇ ਸ਼ੁਰੂਅਤੀ ਪਹਿਲੇ ਮੈਚ ਦੌਰਾਨ ਪਿੰਡ ਡੱਲੀ ਨੇ ਪਿੰਡ ਸੱਤੋਵਾਲੀ ਨੂੰ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ 7 ਵਿਕਟਾਂ ਨਾਲ ਹਰਾ ਕੇ ਜਿੱਤ ਪ੍ਰਰਾਪਤ ਕੀਤੀ। ਇਸ ਮੌਕੇ ਸਰਪੰਚ ਮਨਦੀਪ ਸਿੰਘ, ਕੁਲਵੰਤ ਸਿੰਘ ਪੰਚ, ਸੂਬੇਦਾਰ ਰੇਸ਼ਮ ਲਾਲ, ਓਂਕਾਰ ਸਿੰਘ, ਗੁਰਮੀਤ ਲਾਲ, ਰਣਜੀਤ ਸਿੰਘ, ਕਰਨੈਲ ਸਿੰਘ, ਹਰਬਿਲਾਸ ਸਿੰਘ, ਮੋਹਿਤ, ਗਿਨੀ, ਗੋਲੀ, ਪ੍ਰਕਾਸ਼, ਰਜਤ, ਅਕਾਸ਼, ਗੌਰਵ, ਮਨਦੀਪ, ਯੁਵਰਾਜ, ਦਾਨੂੰ ਆਦਿ ਵੀ ਹਾਜ਼ਰ ਸਨ।