'ਅੰਕੁਰ ਨਰੂਲਾ ਵਿਦੇਸ਼ਾਂ ਤੋਂ ਕਰਵਾ ਰਿਹਾ ਫੰਡਿੰਗ', ਦੋਸ਼ ਲਾਉਣ ਵਾਲਾ ਪੰਜਾਬ ਬਚਾਓ ਮੋਰਚਾ ਦਾ ਮੁਖੀ ਤੇਜਸਵੀ ਮਿਨਹਾਸ ਗ੍ਰਿਫ਼ਤਾਰ
Jalandhar Police ਨੇ ਇਹ ਕਾਰਵਾਈ ਈਡੀ (ED) ਦਫ਼ਤਰ ਦੇ ਬਾਹਰ ਹੋਏ ਉਸ ਪ੍ਰਦਰਸ਼ਨ ਨਾਲ ਜੁੜੀ ਹੋਈ ਹੈ ਜਿਸ ਵਿਚ ਭਾਣਾ ਸਿੱਧੂ, ਤੇਜਸਵੀ ਮਿਨਹਾਸ ਤੇ ਕੁਝ ਨਿਹੰਗ ਸਿੰਘਾਂ ਨੇ ਪਾਸਟਰ ਅੰਕੁਰ ਨਰੂਲਾ ਦੇ ਖਿਲਾਫ ਵਿਰੋਧ ਦਰਜ ਕਰਵਾਇਆ ਸੀ।
Publish Date: Sun, 07 Dec 2025 02:53 PM (IST)
Updated Date: Sun, 07 Dec 2025 02:57 PM (IST)
ਸੰਵਾਦ ਸਹਿਯੋਗੀ, ਜਾਗਰਣ ਜਲੰਧਰ : ਪੰਜਾਬ ਬਚਾਓ ਮੋਰਚਾ ਦੇ ਮੁਖੀ ਤੇਜਸਵੀ ਮਿਨਹਾਸ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਡਾਕਟਰੀ ਜਾਂਚ ਲਈ ਲਿਜਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਮੀਖਿਆ ਜੈਨ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਇਹ ਕਾਰਵਾਈ ਈਡੀ (ED) ਦਫ਼ਤਰ ਦੇ ਬਾਹਰ ਹੋਏ ਉਸ ਪ੍ਰਦਰਸ਼ਨ ਨਾਲ ਜੁੜੀ ਹੋਈ ਹੈ ਜਿਸ ਵਿਚ ਭਾਣਾ ਸਿੱਧੂ, ਤੇਜਸਵੀ ਮਿਨਹਾਸ ਤੇ ਕੁਝ ਨਿਹੰਗ ਸਿੰਘਾਂ ਨੇ ਪਾਸਟਰ ਅੰਕੁਰ ਨਰੂਲਾ ਦੇ ਖਿਲਾਫ ਵਿਰੋਧ ਦਰਜ ਕਰਵਾਇਆ ਸੀ।
ਪ੍ਰਦਰਸ਼ਨ ਦੌਰਾਨ ਮਿਨਹਾਸ ਅਤੇ ਮਾਡਲ ਟਾਊਨ ਪੁਲਿਸ ਵਿਚਾਲੇ ਤਿੱਖੀ ਬਹਿਸ ਵੀ ਹੋਈ ਸੀ। ਪ੍ਰਦਰਸ਼ਨ ਵਿੱਚ ਤੇਜਸਵੀ ਮਿਨਹਾਸ ਨੇ ਦੋਸ਼ ਲਾਇਆ ਸੀ ਕਿ ਅੰਕੁਰ ਨਰੂਲਾ ਵੱਲੋਂ ਵਿਦੇਸ਼ਾਂ ਤੋਂ ਗਲਤ ਤਰੀਕੇ ਨਾਲ ਫੰਡਿੰਗ ਕਰਵਾਈ ਜਾ ਰਹੀ ਹੈ ਅਤੇ ਉਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਬਹਿਸਬਾਜ਼ੀ ਵੀ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਹੈ।