ਲਾਲਕਮਲ ਅੱਪਰਾ : ਕਰੀਬੀ ਪਿੰਡ ਢੰਡਵਾੜ ਵਿਖੇ ਪਸ਼ੂ ਹਸਪਤਾਲ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਅੱਜ ਹਾਲਾਤ ਇਹ ਹੈ ਕਿ ਇਹ ਪਸ਼ੂ ਹਸਪਤਾਲ ਨਸ਼ੇ ਕਰਨ ਵਾਲਿਆਂ ਲਈ ਸੁਰੱਖਿਤ ਸਥਾਨ ਬਣ ਚੁੱਕਾ ਹੈ। ਇਸ ਹਸਪਤਾਲ ਸਬੰਧੀ ਜਸਵੰਤ ਸਿੰਘ ਨੇ ਦੱਸਿਆ ਕਿ ਇਹ ਸਿਵਲ ਪਸ਼ੂ ਡਿਸਪੈਂਸਰੀ ਸਰਕਾਰੀ ਸਹੂਲਤਾਂ ਨੂੰ ਤਰਸ ਰਹੀ ਹੈ। ਇਸ ਹਸਪਤਾਲ ਵੱਲ ਕਿਸੇ ਦਾ ਵੀ ਧਿਆਨ ਨਹੀਂ, ਹਸਪਤਾਲ ਬਗੈਰ ਦਰਵਾਜ਼ਿਆਂ ਦੇ ਹੈ, ਕੋਈ ਵੀ ਤਾਕੀ ਨਹੀਂ ਲੱਗੀ ਹੋਈ ਜਿਸ ਕਾਰਨ ਇੱਥੇ ਪਸ਼ੂਆਂ ਲਈ ਲੋੜੀਂਦੀ ਦਵਾਈ ਵੀ ਨਹੀਂ ਰੱਖੀ ਜਾ ਸਕਦੀ। ਹਸਪਤਾਲ 'ਚ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ ਕਿਉਂਕਿ ਅਪਰਾਧੀ ਕਿਸਮ ਦੇ ਲੋਕ ਇਸ ਤਰ੍ਹਾਂ ਦੇ ਸਥਾਨਾਂ ਦੀ ਵਰਤੋਂ ਅਪਰਾਧ ਕਰਨ ਲਈ ਕਰ ਸਕਦੇ ਹਨ। ਪਿੰਡ ਢੰਡਵਾੜ ਦੇ ਸਮੂਹ ਪਿੰਡ ਵਾਸੀਆ ਸਰਕਾਰ ਤੋਂ ਮੰਗ ਹੈ ਕਿ ਇਸ ਹਸਪਤਾਲ ਦੀ ਹਾਲਤ 'ਚ ਤੁਰੰਤ ਸੁਧਾਰ ਕਰਨ ਲਈ ਵਿਸ਼ੇਸ਼ ਗ੍ਾਂਟ ਜਾਰੀ ਕੀਤੀ ਜਾਵੇ।

ਛੇਤੀ ਹੋਵੇਗਾ ਸੁਧਾਰ : ਡਾ. ਹਰਪਾਲ ਸਿੰਘ

ਇਸ ਸਬੰਧੀ ਜਦੋਂ ਫਿਲੌਰ ਦੇ ਪਸ਼ੂ ਹਸਪਤਾਲਾਂ ਦੇ ਸੀਨੀਅਰ ਅਫਸਰ ਡਾ. ਹਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਸ਼ੂ ਹਸਪਤਾਲਾਂ ਦੇ ਸੁਧਾਰ ਲਈ ਸਰਕਾਰ ਵੱਲੋਂ ਜਿਸ ਤਰ੍ਹਾਂ ਗ੍ਾਂਟਾਂ ਆ ਰਹੀਆਂ ਹਨ, ਉਸ ਤਰੀਕੇ ਨਾਲ ਹੀ ਹਸਪਤਾਲਾਂ ਦੀ ਹਾਲਤ 'ਚ ਸੁਧਾਰ ਕੀਤਾ ਜਾ ਰਿਹਾ ਹੈ। ਛੇਤੀ ਹੀ ਪਿੰਡ ਢੰਡਵਾੜ ਦੇ ਹਸਪਤਾਲ ਦੀ ਹਾਲਤ ਸੁਧਾਰ ਦਿੱਤੀ ਜਾਵੇਗੀ।