ਜਲੰਧਰ, ਜੇਐੱਨਐੱਨ : ਵਿਦੇਸ਼ 'ਚ ਸੈਟਲ ਹੋਣ ਲਈ ਲੋਕ ਗਲਤ ਹੱਥਕੰਡੇ ਤਕ ਅਪਣਾਉਣ ਤੋਂ ਪਹਿਲਾਂ ਪਰਹੇਜ਼ ਨਹੀਂ ਕਰ ਰਹੇ। ਅਜਿਹੇ ਇਕ ਮਾਮਲੇ 'ਚ ਇਕ ਨੌਜਵਾਨ ਨੇ ਮੂਲ ਰੂਪ ਤੋਂ ਜਲੰਧਰ ਦੇ ਨੂਰਮਹਿਲ ਦੀ ਐੱਨਆਰਆਈ ਲੜਕੀ ਨੂੰ ਪਿਆਰ ਦੇ ਜਾਲ 'ਚ ਫਸਿਆ। ਇਸ ਤੋਂ ਬਾਅਦ ਵਿਆਹ ਕਰ ਕੇ ਉਸ ਨਾਲ ਵਿਦੇਸ਼ ਚਲਾ ਗਿਆ। ਫਿਰ ਉਥੋਂ ਦੀ ਪੱਕੀ ਸਿਟੀਜਨਸ਼ਿਪ ਮਿਲਦੇ ਹੀ ਤਲਾਕ ਲੈਣ ਦਾ ਨੋਟਿਸ ਭੇਜ ਦਿੱਤਾ ਹੈ। ਪੁਲਿਸ ਨੇ ਲੜਕੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੋਸ਼ ਹੈ ਕਿ ਅੰਮ੍ਰਿਤਸਰ ਦੀ ਨਿਗਮ ਕਾਲੋਨੀ 'ਚ ਰਹਿਣ ਵਾਲੇ ਵਿਨੈ ਖੋਖਰ ਨੇ ਨੂਰਮਹਿਲ 'ਚ ਰਹਿਣ ਵਾਲੀ ਐੱਨਆਰਆਈ ਲੜਕੀ ਨੈਅਨਦੀਪ ਕੌਰ ਨਾਲ ਪਿਆਰ ਦਾ ਨਾਟਕ ਕੀਤਾ। ਇਸ ਤੋਂ ਬਾਅਦ ਦੋਵਾਂ ਨੇ ਵਿਆਹ ਕਰ ਲਿਆ ਤੇ ਵਿਨੈ ਵੀ ਨੈਅਨਦੀਪ ਨਾਲ ਵਿਦੇਸ਼ ਚੱਲਿਆ ਗਿਆ। ਵਿਨੈ ਨੇ ਪੱਕੇ ਹੋਣ ਤੋਂ ਬਾਅਦ ਲੜਕੀ ਨੂੰ ਤਲਾਕ ਲਈ ਨੋਟਿਸ ਭੇਜ ਕੇ ਆਪਣਾ ਅਸਲੀ ਰੂਪ ਦਿਖਾ ਦਿੱਤਾ। ਪੁਲਿਸ ਨੇ ਨੈਅਨਦੀਪ ਦੇ ਬਿਆਨ 'ਤੇ ਦੋਸ਼ੀ ਪਤੀ ਵਿਨੈ ਤੇ ਉਸ ਦੀ ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮਾਂ-ਬੇਟੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਚੀਮਾ ਪਿੰਡ ਦੀ ਨੈਅਨਦੀਪ ਨੇ ਦੱਸਿਆ ਸੀ ਕਿ ਉਹ ਨੀਦਰਲੈਂਡ ਦੀ ਰਾਜਧਾਨੀ ਐਮਸਟਡਰਮ 'ਚ ਰਹਿੰਦੀ ਹੈ। ਜਨਵਰੀ 2016 'ਚ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ 'ਚ ਭਾਰਤ ਆਈ ਸੀ। ਵਿਆਹ 'ਚ ਅੰਮ੍ਰਿਤਸਰ ਦੀ ਨਿਗਮ ਕਾਲੋਨੀ 'ਚ ਰਹਿਣ ਵਾਲੇ ਵਿਨੈ ਨਾਲ ਹੋਈ ਸੀ ਜਿੱਥੇ ਉਨ੍ਹਾਂ ਦੀ ਦੋਸਤੀ ਹੋ ਗਈ। ਇਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਉਹ ਹਾਲੈਂਡ ਚਲੀ ਗਈ ਤੇ ਪਤੀ ਨੂੰ ਵੀ ਉੱਥੇ ਬੁਲਾ ਲਿਆ। ਦੋ ਸਾਲਾਂ 'ਚ ਉਨ੍ਹਾਂ ਦੀ ਬੇਟੀ ਵੀ ਹੋਈ। ਬੇਟੀ ਹੋਣ ਤੋਂ ਬਾਅਦ ਉਹ ਭਾਰਤ ਆਈ ਤਾਂ ਸੱਸ ਵੱਲੋਂ ਤੰਗ ਕਰਨ 'ਤੇ ਵਾਪਸ ਹਾਲੈਂਡ ਆ ਗਈ ਤਾਂ ਪਤੀ ਨੇ ਉਸ ਨੂੰ ਤਲਾਕ ਦਾ ਨੋਟਿਸ ਭੇਜ ਦਿੱਤਾ।

Posted By: Ravneet Kaur