ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੈਂਟ ਬੋਰਡ ਸੈਕੰਡਰੀ ਸਕੂਲ (ਲੜਕੇ) ਵਿਚ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਸ਼੍ਰੋਮਣੀ ਪੰਜਾਬੀ ਬਾਲ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਮਰੀਕ ਸਿੰਘ ਤਲਵੰਡੀ ਨੇ ਕਿਹਾ ਕਿ ਸਾਹਿਤ ਜ਼ਿੰਦਗੀ ਨੂੰ ਸੁੰਦਰਤਾ ਬਖਸ਼ਦਾ ਹੈ, ਸੁਚੱਜਾ ਬਣਾਉਂਦਾ ਹੈ ਤੇ ਇਕ ਸੁਚੱਜੀ ਸੇਧ ਦਿੰਦਾਂ ਹੈ। ਉਨਾਂ ਆਪਣੇ ਜੀਵਨ ਤੇ ਰਚਨਾ ਬਾਰੇ ਵੀ ਵਿਦਿਆਰਥੀਆਂ ਨੂੰ ਵਿਸਥਾਰ ਸਹਿਤ ਦੱਸਿਆ। ਪੰਜਾਬੀ ਦੇ ਉੱਘੇ ਆਲੋਚਕ ਹਰਮੀਤ ਸਿੰਘ ਅਟਵਾਲ ਨੇ ਵੀ ਅਮਰੀਕ ਸਿੰਘ ਤਲਵੰਡੀ ਦੀਆਂ ਸਾਹਿਤਕ ਪ੍ਰਾਪਤੀਆਂ ਨੂੰ ਵੇਰਵੇ ਸਹਿਤ ਦਸਿਆ। ਵਿਦਿਆਰਥੀਆਂ ਨੇ ਵੀ ਕਈ ਸਵਾਲ ਤਲਵੰਡੀ ਨੂੰ ਪੁੱਛੇ ਜਿਨ੍ਹਾਂ ਦਾ ਤਲਵੰਡੀ ਨੇ ਢੁੱਕਵਾਂ ਜਵਾਬ ਦਿੱਤਾ। ਸੰਸਥਾ ਵੱਲੋਂ ਅਮਰੀਕ ਸਿੰਘ ਤਲਵੰਡੀ ਨੂੰ ਸਨਮਾਨਿਤ ਵੀ ਕੀਤਾ ਗਿਆ। ਸਕੂਲ ਦੇ ਪਿ੍ਰੰਸੀਪਲ ਰਾਜੀਵ ਸੇਖਰੀ ਨੇ ਅਮਰੀਕ ਸਿੰਘ ਤਲਵੰਡੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਦਿੱਤੀ ਸਾਹਿਤਕ ਅਗਵਾਈ ਦੀ ਸਿਫਤ ਕੀਤੀ। ਮੰਚ ਸੰਚਾਲਨ ਹਰਮੀਤ ਸਿੰਘ ਅਟਵਾਲ ਨੇ ਕੀਤਾ। ਇਸ ਮੌਕੇ ਜੀਆਰ ਲੋਚ ,ਗੁਰਪ੍ਰੀਤ ਕੌਰ, ਸੁਰਿੰਦਰਜੀਤ ਸਿੰਘ, ਪੰਜਾਬੀ ਸਾਹਿਤ ਸਭਾ ਜਲੰਧਰ ਛਾਉਣੀ ਦੇ ਸਕੱਤਰ ਪਰਮਜੀਤ ਸਿੰਘ ਸੰਸੋਆ,ਪਰਵਿੰਦਰ ਸਿੰਘ, ਰਾਜਨ ਸ਼ਰਮਾ,ਤਜਿੰਦਰ ਕੁਮਾਰ ਭਗਤ ਆਦਿ ਹਾਜਰ ਸਨ।