ਪਿੰ੍ਸ ਅਰੋੜਾ, ਗੁਰਦੀਪ ਸਿੰਘ ਲਾਲੀ, ਨੂਰਮਹਿਲ : ਨੂਰਮਹਿਲ ਵਿਖੇ ਚੇਅਰਮੈਨ ਮਾਰਕਫੈੱਡ ਪੰਜਾਬ ਤੇ ਹਲਕਾ ਇੰਚਾਰਜ ਅਮਰਜੀਤ ਸਿੰਘ ਸਮਰਾ ਵੱਲੋਂ ਇਲਾਕੇ ਦੇ ਕਾਂਗਰਸੀ ਸਰਪੰਚਾਂ, ਪੰਚਾਂ, ਆਗੂਆਂ, ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਸਮੇਂ ਕਾਂਗਰਸ ਹਾਈਕਮਾਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਪੰਜਾਬ ਲਾਏ ਜਾਣ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਸਮੇਂ ਅਮਰਜੀਤ ਸਿੰਘ ਸਮਰਾ ਵੱਲੋਂ ਨੂਰਮਹਿਲ ਨੂੰ ਸਬ-ਤਹਿਸੀਲ ਤੋਂ ਤਹਿਸੀਲ ਬਣਾਉਣ ਲਈ ਇਕੱਤਰ ਆਗੂਆਂ ਤੇ ਵਰਕਰਾਂ ਨਾਲ ਵਿਚਾਰ ਕੀਤਾ ਗਿਆ। ਇਸ ਮੀਟਿੰਗ ਵਿਚ ਮੌਜੂਦ ਆਗੂਆਂ ਤੇ ਵਰਕਰਾਂ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਵਿਚਾਰ ਚਰਚਾ ਕੀਤੀ ਗਈ। ਕੌਂਸਲਰ ਦੀਪਕ ਕੁਮਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸਾਰਿਆਂ ਨੂੰ ਇੱਕਜੁੱਟ ਹੋਣ ਲਈ ਕਿਹਾ। ਸਮਰਾ ਨੇ ਕਿਹਾ ਕਿ ਨੂਰਮਹਿਲ ਦੇ ਸਿਰਮੌਰ ਸੱਜਣਾਂ ਵੱਲੋਂ ਸਮਾਜ ਲਈ ਕੀਤੇ ਜਾਂਦੇ ਕਾਰਜਾਂ ਨੂੰ ਦੇਖ ਕੇ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਤੇ ਵਿਚਾਰੀਆਂ ਗਈਆਂ ਸਮੱਸਿਆਵਾਂ ਨੂੰ ਛੇਤੀ ਹੀ ਹੱਲ ਕਰਵਾਉਣ ਲਈ ਯਤਨ ਕੀਤੇ ਜਾਣਗੇ। ਇਸ ਸਮੇਂ ਨਗਰ ਕੌਂਸਲ ਪ੍ਰਧਾਨ ਹਰਦੀਪ ਕੌਰ ਜੌਹਲ, ਨਗਰ ਕੌਂਸਲ ਵਾਇਸ ਪ੍ਰਧਾਨ ਜੰਗ ਬਹਾਦਰ ਕੌਹਲੀ, ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ ਚਰਨ ਸਿੰਘ ਰਾਜੋਵਾਲ, ਚੇਅਰਮੈਨ ਮਾਰਕਿਟ ਕਮੇਟੀ ਬਿਲਗਾ ਗੁਰਦੀਪ ਸਿੰਘ ਥੰਮਣਵਾਲ, ਬਲਾਕ ਪ੍ਰਧਾਨ ਬਲਜੀਤ ਸਿੰਘ ਜੌਹਲ, ਕੌਂਸਲਰ ਅਨਿਲ ਮੈਹਨ, ਸਾਬਕਾ ਕੌਂਸਲਰ ਰਾਜ ਕੁਮਾਰ ਸਹੋਤਾ, ਕੁਲਵੰਤ ਸਿੰਘ, ਸਰਪੰਚ ਹਰਪ੍ਰਰੀਤ ਸਿੰਘ ਤੋਂ ਇਲਾਵਾ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।