v> ਪੰਜਾਬੀ ਜਾਗਰਣ ਬਿਊਰੋ, ਜਲੰਧਰ : ਜ਼ਿਲ੍ਹਾ ਦਿਹਾਤੀ ਪੁਲਿਸ ਨੇ ਅੱਜ ਥਾਣਾ ਫਿਲੌਰ ਵਿਚ 1.19 ਲੱਖ ਕਿੱਲੋ ਲਾਹਣ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਲਾਹਣ ਬਣਾਉਣ ਲਈ ਵਰਤਿਆ ਜਾਣ ਵਾਲਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ।

ਡੀਐੱਸਪੀ ਫਿਲੌਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਐੱਸਐੱਚਓ ਫਿਲੌਰ ਨੇ ਆਬਕਾਰੀ ਵਿਭਾਗ ਫਿਲੌਰ ਤੇ ਗੁਰਾਇਆ ਦੇ ਈਟੀਆਈਜ਼ ਵੱਲੋਂ ਦਿੱਤੀ ਗਈ ਇਤਲਾਹ ’ਤੇ ਸਤਲੁਜ ਦਰਿਆ ਦੇ ਬੰਨ੍ਹ ਨੇੜੇ ਪੈਂਦੇ ਪਿੰਡ ਆਲੋਵਾਲ ਵਿਖੇ ਛਾਪੇਮਾਰੀ ਕਰਕੇ ਵੱਡੀ ਮਾਤਰਾ ’ਚ ਲਾਹਣ ਤੇ ਹੋਰ ਸਾਮਾਨ ਬਰਾਮਦ ਕੀਤਾ।

ਉਨ੍ਹਾਂ ਦੱਸਿਆ ਕਿ ਸ਼ਰਾਬ ਤਸਕਰ ਪੁਲਿਸ ਪਾਰਟੀ ਦੇ ਉਥੇ ਪੁੱਜਣ ਤੋਂ ਪਹਿਲਾਂ ਹੀ ਸਾਰਾ ਸਾਮਾਨ ਤੇ ਲਾਹਣ ਛੱਡ ਕੇ ਫਰਾਰ ਹੋ ਗਏ, ਜਿਨ੍ਹਾਂ ਦੀ ਤਲਾਸ਼ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਬਰਾਮਦ ਕੀਤੇ ਗਏ ਸਾਮਾਨ ਵਿਚ 1.19 ਲੱਖ ਕਿੱਲੋ ਲਾਹਣ, 220 ਤਰਪਾਲਾਂ, 8 ਪਲਾਸਟਿਕ ਦੇ ਡੱਬੇ, 6 ਲੋਹੇ ਦੇ ਡਰੰਮ, 6 ਪਲਾਸਟਿਕ ਪਾਈਪ, 4 ਸਿਲਵਰ ਦੇ ਪਤੀਲੇ, ਇਕ ਗੈਸ ਸਿਲੰਡਰ ਅਤੇ ਇਕ ਗੈਸ ਚੁੱਲ੍ਹਾ ਸ਼ਾਮਲ ਹਨ।

Posted By: Jagjit Singh