ਸੋਨਾ ਪੁਰੇਵਾਲ, ਨਕੋਦਰ : ਸ਼ੋ੍ਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੀ ਮੀਟਿੰਗ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿਚ ਕੀਤੀ ਗਈ। ਇਸ ਮੀਟਿੰਗ ਵਿਚ ਲਖੀਮਪੁਰ ਯੂਪੀ ਵਿਚ ਕਿਸਾਨਾਂ 'ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਬੁਲਾਰਿਆਂ ਵੱਲੋਂ ਬੀਜੇਪੀ ਪਾਰਟੀ ਦੇ ਵੱਖ-ਵੱਖ ਅੰਦਾਜ਼ ਵਿਚ ਤੰਜ ਕੱਸੇ ਗਏ ਅਤੇ ਖੱਟੜ ਸਰਕਾਰ ਦੇ ਇਸ ਘਟਨਾ ਦੇ ਬਿਆਨ ਬਾਰੇ ਨਿਖੇਧੀ ਕੀਤੀ। ਮੀਟਿੰਗ ਦੌਰਾਨ ਸ਼੍ਰੀ ਕਾਂਸ਼ੀ ਰਾਮ ਦੇ ਨਿਰਵਾਣ ਦਿਵਸ ਨੂੰ ਸਮਰਪਿਤ ਬਸਪਾ ਅਤੇ ਸ਼ੋ੍ਮਣੀ ਅਕਾਲੀ ਦਲ ਦੀ ਸਾਂਝੀ ਭੁੱਲ ਸੁਧਾਰ ਰੈਲੀ ਜੋ ਕਿ 9 ਅਕਤੂਬਰ ਪਠਾਨਕੋਟ ਰੋਡ ਜਲੰਧਰ ਵਿਖੇ ਕੀਤੀ ਜਾ ਰਹੀ ਹੈ। ਉਸ ਸਬੰਧੀ ਵੀ ਵਿਚਾਰ-ਵਟਾਂਦਰਾ ਅਤੇ ਤਿਆਰੀ ਦੀ ਸਮੀਖਿਆ ਕੀਤੀ ਗਈ ਅਤੇ ਵੱਧ ਤੋਂ ਵੱਧ ਵਰਕਰਾਂ, ਅਹੁਦੇਦਾਰਾਂ ਅਤੇ ਸਾਰੇ ਹੀ ਲੋਕਾਂ ਨੂੰ ਇਸ ਰੈਲੀ ਵਿਚ ਸ਼ਾਮਲ ਹੋਣ ਲਈ ਵੀ ਬੇਨਤੀ ਕੀਤੀ ਗਈ। ਇਸ ਮੌਕੇ ਗੁਰਮੇਲ ਚੁੰਬਰ ਜਨਰਲ ਸਕੱਤਰ ਬਸਪਾ ਪੰਜਾਬ ਅਤੇ ਜਗਦੀਸ਼ ਸ਼ੇਰਪੁਰੀ ਜ਼ਿਲ੍ਹਾ ਪ੍ਰਧਾਨ ਬਸਪਾ ਦਿਹਾਤੀ, ਦੇਵਰਾਜ ਸੁੰਮਨ ਪ੍ਰਧਾਨ ਬਸਪਾ ਵਿਧਾਨ ਸਭਾ ਹਲਕਾ ਨਕੋਦਰ, ਸੁਰਤੇਜ ਸਿੰਘ ਬਾਸੀ ਐਕਸ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ, ਗੁਰਨਾਮ ਸਿੰਘ ਕੰਦੋਲਾ ਐਕਸ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ, ਲਸ਼ਕਰ ਸਿੰਘ ਸਰਕਲ ਪ੍ਰਧਾਨ, ਹਰਿੰਦਰ ਸਿੰਘ ਸਰੀਂਹ, ਰਮੇਸ਼ ਸੋਂਹਦੀ, ਹਰਭਜਨ ਸਿੰਘ ਹੁੰਦਲ ਸਰਕਲ ਪ੍ਰਧਾਨ, ਸਨੀ ਬਿਲਗਾ, ਪਿਆਰਾ ਸਿੰਘ ਕੈਂਥ ਬਿਲਗਾ ਸਰਕਲ ਪ੍ਰਧਾਨ, ਹਿੰਮਤ ਭਾਰਦਵਾਜ ਸਰਪੰਚ ਸ਼ੰਕਰ ਸਰਕਲ ਪ੍ਰਧਾਨ, ਪੁਸ਼ਪਿੰਦਰ ਕੁਮਾਰ ਜੋਸ਼ੀ ਬਿਲਗਾ, ਗੁਰਵਿੰਦਰ ਸਿੰਘ ਭਾਟੀਆ ਸਰਕਲ ਪ੍ਰਧਾਨ ਨਕੋਦਰ, ਰਿੰਕੂ ਗਿੱਲ ਸਰਕਲ ਪ੍ਰਧਾਨ ਨਕੋਦਰ, ਕੇਵਲ ਸਿੰਘ ਚੰਦੀ ਸਰਕਲ ਪ੍ਰਧਾਨ ਕੋਟ ਬਾਦਲ ਖਾਂ, ਗੁਰਜੋਤ ਸਿੰਘ ਰਾਣਾ, ਭੁਪਿੰਦਰ ਸਿੰਘ ਧਮਾਲ, ਜਸਪ੍ਰਰੀਤ ਸਿੰਘ ਖੁਰਾਣਾ ਆਈਟੀ ਵਿੰਗ ਹਲਕਾ ਇੰਚਾਰਜ, ਸੋਨੂੰ ਤਲਵੰਡੀ ਭਰੋ ਸਰਪੰਚ, ਵਿਜੈ ਮੜਾਸ ਪ੍ਰਧਾਨ ਸ਼ਹਿਰੀ ਬਸਪਾ ਨਕੋਦਰ, ਰਮੇਸ਼ ਬੰਗੜ, ਵਲੈਤੀ ਰਾਮ ਕੌਂਸਲਰ ਨੂਰਮਹਿਲ, ਰਾਜਪਾਲ ਸ਼ੇਰਪੁਰ, ਹੁਸਨ ਲਾਲ ਨਕੋਦਰ, ਅਮਨ ਮੰਜੂ, ਭੁਪਿੰਦਰ ਸਿੰਘ ਭਿੰਡਰ ਨਕੋਦਰ, ਭੁਪਿੰਦਰ ਧੀਮਾਨ ਨਕੋਦਰ, ਸਤਵੰਤ ਸਿੰਘ ਕਾਲਾ ਭਲਵਾਨ ਨਕੋਦਰ, ਹਰਸਿਮਰਨ ਸਿੰਘ ਰਾਜੂ ਨਕੋਦਰ, ਚਰਨਜੀਤ ਸਿੰਘ ਚੰਨੀ ਨੂਰਮਹਿਲ ਤੇ ਜਸਪ੍ਰਰੀਤ ਸਿੰਘ ਆਦਿ ਹਾਜ਼ਰ ਸਨ।