ਫੋਟੋ 24

ਅੰਮਿ੍ਤਪਾਲ ਸਿੰਘ ਸੋਂਧੀ, ਕਿਸ਼ਨਗੜ੍ਹ : 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਨਵੇਂ ਬਣੇ ਬਹੁਜਨ ਸਮਾਜ ਪਾਰਟੀ ਤੇ ਸ਼ੋ੍ਮਣੀ ਅਕਾਲੀ ਦਲ ਬਾਦਲ ਪੰਜਾਬ ਦੇ ਗੱਠਜੋੜ ਵੱਲੋਂ ਉਕਤ ਦੋਨਾਂ ਪਾਰਟੀਆ ਦੀ ਸੂਬਾ ਪੱਧਰੀ ਸਾਂਝੀਲੀਡਰ ਸ਼ਪਿ ਵੱਲੋਂ ਡੀਏਵੀ ਯੂਨੀਵਰਸਿਟੀ ਕਿਸ਼ਨਗੜ੍ਹ ਸਰਮਸਤਪੁਰ ਨੇੜੇ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਸ੍ਰੀ ਕਾਂਸ਼ੀ ਰਾਮ ਦਾ 15ਵਾਂ ਪ੍ਰਰੀ-ਨਿਰਵਾਣ ਸਮਾਗਮ 'ਭੁੱਲ ਸੁਧਾਰ ਰੈਲੀ' ਵਜੋਂ ਕੀਤਾ ਗਿਆ। ਦੱਸਣਯੋਗ ਹੈ ਕਿ ਸੂਬੇ ਦੀਆ ਕਈ ਕਿਸਾਨ ਜਥੇਬੰਦੀਆ ਵੱਲੋਂ ਜਿੱਥੇ ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਮਿਸ਼ਨ ਦਾ ਸਤਿਕਾਰ ਕੀਤਾ ਗਿਆ ਉਥੇ ਹੀ ਉਨ੍ਹਾਂ ਵੱਲੋਂ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੰਤਰੀ ਪੰਜਾਬ ਤੇ ਸੋ੍ਮਣੀ ਅਕਾਲੀ ਦਲ ਪ੍ਰਧਾਨ ਤੇ ਸੋ੍ਮਣੀ ਅਕਾਲੀ ਬਾਦਲ ਦਾ ਇਲਾਕੇ ਦੇ ਕਿਸਾਨਾਂ ਨਾਲ ਮਿਲ ਕੇ ਕਿਸ਼ਨਗੜ੍ਹ ਚੌਕ 'ਚ ਵਿਰੋੋਧ ਵੀ ਕੀਤਾ ਗਿਆ। ਕਿਸੇ ਵੀ ਅਣਸੁਖਾਵੀ ਘਟਨਾ ਦੀ ਰੋਕਥਾਮ ਲਈ ਜ਼ਿਲਾ ਪੁਲਿਸ ਪ੍ਰਸਾਸਨ ਵੱਲੋਂ ਵੱਡੇ ਪੱਧਰ 'ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ।

ਇਸ ਮੌਕੇ ਬੋਲਦਿਆ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਤੋਂ ਬਾਅਦ ਜੇਕਰ ਐੱਸਸੀ, ਬੀਸੀ ਭਾਈਚਾਰੇ ਲਈ ਸੰਘਰਸ਼ ਕੀਤਾ ਸੀ ਉਹ ਸਾਹਿਬ ਸ੍ਰੀ ਕਾਸ਼ੀ ਰਾਮ ਵੱਲੋਂ ਕੀਤਾ ਗਿਆ ਸੀ ਤੇ ਉਨ੍ਹਾਂ ਦਾ ਸਮੁੱਚਾ ਜੀਵਨ ਦੱਬੇ ਕੁਚਲੇ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਨੂੰ ਸਮਰਪਿਤ ਰਿਹਾ ਸੀ। ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਪੰਜਾਬ ਤੇ ਹਰਿਆਣਾ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਨੇ ਆਖਿਆ ਕਿ ਕਾਂਗਰਸ ਨੇ ਮੁੱਢ ਤੋਂ ਹੀ ਪੱਛੜੇ ਸਮਾਜ ਦੇ ਭੋਲੇ ਭਾਲੇ ਲੋਕਾਂ ਕੋਲੋਂ ਵੋਟਾਂ ਲੈ ਕੇ ਉਨ੍ਹਾਂ ਲਈ ਕੁਝ ਵੀ ਨਹੀਂ ਕੀਤਾ। ਸੋ ਹੁਣ ਸਮਾਂ ਆ ਗਿਆ ਹੈ ਕਿ ਬਾਬਾ ਸਾਹਿਬ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਸੁਪਨਿਆਂ ਨੂੰ ਸੱਚ ਕਰਨ ਲਈ ਰਾਜ ਸਤਾ 'ਚ ਹਿੱਸੇਦਾਰੀ ਲੈਣ ਕੇ ਆਪਣੇ ਸਮਾਜ ਦਾ ਭਲਾ ਕਰੀਏ। ਵਿਸ਼ਾਲ ਰੈਲੀ ਸਮਾਗਮ 'ਚ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਗਠਜੋੜ ਦੀ ਸਾਂਝੀ ਲੀਡਰਸ਼ਪਿ ਨਾਲ ਮਿਲ ਕੇ ਸਾਹਿਬ ਸ੍ਰੀ ਕਾਂਸ਼ੀ ਰਾਮ ਦੀ ਫੋਟੋ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਕਿਹਾ ਕਿ ਐੱਸਸੀ ਤੇ ਬੀਸੀ ਭਾਈਚਾਰੇ ਦੇ ਲੋਕਾਂ ਨੂੰ ਜੋ ਸੁੱਖ ਸਹੂਲਤਾਂ ਮਿਲੀਆਂ ਹਨ, ਉਹ ਸਿਰਫ ਸੋ੍ਮਣੀ ਅਕਾਲੀ ਬਾਦਲ ਦੀਆਂ ਸਰਕਾਰਾਂ ਦੌਰਾਨ ਹੀ ਮਿਲੀਆ ਹਨ। ਕਾਂਗਰਸ ਨੇ ਹਮੇਸ਼ਾ ਗਰੀਬਾਂ ਦੀਆਂ ਵੋਟਾਂ ਲੈ ਕੇ ਉਨਾਂ੍ਹ ਨੂੰ ਹੀ ਲੁੱਟਿਆ ਹੈ ਤੇ ਸਰਮਾਏਦਾਰਾਂ ਦੇ ਹੀ ਘਰ ਭਰੇ ਹਨ ਪਰ ਅੱਜ ਤੱਕ ਗਰੀਬ ਸਮਾਜ ਦੇ ਲੋਕਾਂ ਲਈ ਸਮਾਜ ਭਲਾਈ ਦੀਆਂ ਕੋਈ ਵੀ ਨਵੀਆਂ ਸਕੀਮਾਂ ਕਿਸੇ ਹੋਰ ਰਾਜਨੀਤਿਕ ਦਲ ਨੇ ਲਾਗੂ ਨਹੀਂ ਕੀਤੀ। ਕਾਂਗਰਸ ਨੇ ਇੱਕ ਵਾਰ ਫਿਰ ਸੂਬੇ 'ਚ ਐੱਸਸੀ ਭਾਈਚਾਰੇ ਦੇ ਸਮਾਜ ਵਿਚੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਲਾ ਕੇ ਪੰਜਾਬ ਦੀਆਂ ਅਗਲੀਆ ਵਿਧਾਨ ਸਭਾ ਚੋਣਾਂ ਲਈ ਐੱਸਸੀ ਭਾਈਚਾਰੇ ਦੀਆਂ ਵੋਟਾਂ ਲੈਣ ਲਈ ਜੋ ਹੱਥਕੰਡਾ ਅਪਣਾਇਆ ਹੈ, ਪੰਜਾਬ ਦਾ ਸੁਲਿਝਆ ਹੋਇਆ ਅਵਾਮ ਕਾਂਗਰਸ ਦੇ ਹੁਣ ਇਸ ਝੂਠੇ ਝਾਂਸੇ 'ਚ ਨਹੀਂ ਆਵੇਗਾ। ਇਸ ਮੌਕੇ ਉਨਾਂ੍ਹ ਅਕਾਲੀ-ਬਸਪਾ ਸਰਕਾਰ ਆਉਣ 'ਤੇ ਕਈ ਤਰਾਂ੍ਹ ਦੀਆ ਸਕੀਮਾਂ ਦਾ ਐਲਾਨ ਕੀਤਾ। ਵਿਸ਼ਾਲ ਰੈਲੀ ਸਮਾਗਮ ਦੌਰਾਨ ਹੋਰਾਂ ਤੋਂ ਇਲਾਵਾ ਹਲਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ, ਕਰਤਾਰਪੁਰ ਇੰਚਾਰਜ ਸਤਪਾਲ ਮੱਲ, ਸ਼ੋ੍ਮਣੀ ਅਕਾਲੀ ਦਿਹਾਤੀ ਪ੍ਰਧਾਨ ਤੇ ਵਿਧਾਇਕ ਗੁਰਪ੍ਰਤਾਪ ਸਿੰਘ ਬਡਾਲਾ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਵਿਧਾਇਕ ਬਲਦੇਵ ਸਿੰਘ ਖਹਿਰਾ ਫਿਲੌਰ, ਵਿਧਾਇਕ ਡਾ. ਸੁਖਵਿੰਦਰ ਸਿੰਘ ਸੱੁਖੀ, ਵਰਿੰਦਰ ਸਿੰਘ ਬਾਜਵਾ, ਸਾਬਕਾ ਵਿਧਾਇਕ ਜਗਵੀਰ ਸਿੰਘ ਬਰਾੜ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੱੁਲੇਵਾਲ ਰਾਠਾ, ਸੇਵਾ ਸਿੰਘ ਰੱਤੂ, ਸਾਦੀ ਲਾਲ ਬੱਲਾਂ, ਸੁਰਿੰਦਰ ਸਿੰਘਾ ਿਛੰਦਾ ਨਿਜ਼ਾਮਦੀਨਪੁਰ, ਸਾਬਕਾ ਸਰਪੰਚ ਰਾਜੇਸ਼ ਕੁਮਾਰ, ਮਾ. ਭਾਗ ਰਾਮ ਸੰਘਵਾਲ, ਜਸਪ੍ਰਰੀਤ ਸਿੰਘ ਜੱਸਾ ਸੰਘਵਾਲ, ਡਾ. ਨਛੱਤਰ ਪਾਲ, ਵੀਰਇੰਦਰ ਪ੍ਰਹਾਰ, ਚੰਦਰ ਗਰੇਵਾਲ, ਜਥੇ. ਰਣਜੀਤ ਸਿੰਘ ਕਾਹਲੋਂ, ਕਰਨੈਲ ਸੰਤੋਖਪੁਰੀ, ਮਦਨ ਲਾਲ ਮੱਦੀ, ਕਰਮਜੀਤ ਸਿੰਘ ਨੀਟਾ, ਹਰਿੰਦਰ ਸਿੰਘ ਢੀਂਡਸਾ, ਨਿਰਮਲ ਸਿੰਘ ਕਾਲਾ ਬੱਕਰਾ, ਰੋਸ਼ਨ ਲਾਲ ਸੋਂਧੀ ਅਤੇ ਵੱਡੀ ਗਿਣਤੀ 'ਚ ਅਕਾਲੀ-ਬਸਪਾ ਵਰਕਰ ਹਾਜ਼ਰ ਸਨ।