ਜੇਐੱਨਐੱਨ, ਜਲੰਧਰ : ਪੋਸਟ ਮੈਟਿ੍ਕ ਸਕਾਲਰਸ਼ਿਪ ਦੇ ਮੱੁਦੇ 'ਤੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਖ਼ਿਲਾਫ਼ ਉਨ੍ਹਾਂ ਦੇ ਘਰ ਵਿਚ ਵੜ ਕੇ ਪ੍ਰਦਰਸ਼ਨ ਕਰਨ ਵਾਲੇ ਸ਼ੋ੍ਮਣੀ ਅਕਾਲੀ ਦਲ ਦੇ ਆਗੂ ਗਿ੍ਫਤਾਰੀ ਤੋਂ ਬਚਣ ਲਈ ਜ਼ਮੀਨਦੋਜ਼ ਹੋ ਗਏ ਹਨ। ਪੁਲਿਸ 'ਤੇ ਅਕਾਲੀ ਆਗੂਆਂ ਦੀ ਗਿ੍ਫਤਾਰੀ ਲਈ ਸਰਕਾਰ ਦਾ ਦਬਾਅ ਹੈ ਅਤੇ ਪੁਲਿਸ ਨੇ ਵੀ ਸੰਸਦ ਮੈਂਬਰ ਦੇ ਘਰ ਵੜਨ ਵਾਲੇ ਅਕਾਲੀ ਆਗੂਆਂ ਦੀ ਗਿ੍ਫਤਾਰੀ ਲਈ ਟਰੈਵਲ ਲਗਾਇਆ ਹੋਇਆ ਹੈ। ਉਥੇ ਅਕਾਲੀ ਆਗੂ ਗਿ੍ਫਤਾਰੀ ਤੋਂ ਬਚਣ ਲਈ ਜ਼ਮੀਨਦੋਜ਼ ਹੋ ਗਏ ਹਨ ਅਤੇ ਆਪਣੇ ਕਾਨੂੰਨੀ ਸਲਾਹਕਾਰਾਂ ਤੋਂ ਬਚਾਅ ਦੇ ਰਸਤੇ ਵੀ ਪੁੱਛ ਰਹੇ ਹਨ। ਪੁਲਿਸ ਨੇ ਇਸ ਮਾਮਲੇ ਵਿਚ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ, ਐੱਚਐੱਸ ਵਾਲੀਆ, ਪ੍ਰਵੇਸ਼ ਤਾਂਗੜੀ, ਗੁਰਦੇਵ ਸਿੰਘ ਗੋਲਡੀ ਭਾਟੀਆ ਅਤੇ ਦੋ ਅਣਪਛਾਤੇ ਵਰਕਰਾਂ ਖ਼ਿਲਾਫ਼ ਕੇ ਦਰਜ ਕੀਤਾ ਹੈ।

ਅਕਾਲੀ ਆਗੂ ਗਿ੍ਫਤਾਰੀ ਤੋਂ ਬਚਣ ਲਈ ਸੋਮਵਾਰ ਨੂੰ ਸਥਾਨਕ ਅਦਾਲਤ ਵਿਚ ਅਗਾਊਂ ਜ਼ਮਾਨਤ ਪਟੀਸ਼ਨ ਲਗਾ ਸਕਦੇ ਹਨ। ਅਕਾਲੀ ਆਗੂਆਂ 'ਤੇ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਵਿਚ ਰੁਕਾਵਟ ਖੜ੍ਹੀ ਕਰਨ ਦਾ ਦੋਸ਼ ਹੈ। ਧਾਰਾ 353 ਪੁਲਿਸ ਦੀ ਸ਼ਿਕਾਇਤ 'ਤੇ ਹੀ ਲਗਾਈ ਗਈ ਹੈ ਅਤੇ ਇਹ ਗੈਰ ਜ਼ਮਾਨਤੀ ਹੈ। ਅਕਾਲੀ ਆਗੂ ਪੁਲਿਸ ਦੇ ਟਰੈਪ ਤੋਂ ਬਚਣ ਲਈ ਆਪਣਾ ਮੋਬਾਈਲ ਵੀ ਬੰਦ ਕਰਦੇ ਰਹੇ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਨਾਲ ਉਨ੍ਹਾਂ ਦੀ ਲੋਕੇਸ਼ਨ ਟਰੇਸ ਨਾ ਹੋ ਸਕੇ।

ਇਸ ਮਾਮਲੇ ਵਿਚ ਪੁਲਿਸ ਇਸ ਲਈ ਵੀ ਦਬਾਅ ਵਿਚ ਹੈ ਕਿਉਂਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੈ ਅਤੇ ਕਾਂਗਰਸ ਦੇ ਹੀ ਸੰਸਦ ਮੈਂਬਰ ਦੇ ਘਰ ਅਕਾਲੀ ਆਗੂਆਂ ਵੱਲੋਂ ਵੜਨ ਨਾਲ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਪੁਲਿਸ ਅਜਿਹੇ ਮਾਮਲਿਆਂ ਵਿਚ ਆਮ ਤੌਰ 'ਤੇ ਕਾਰਵਾਈ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਸਿਆਸੀ ਕਾਰਨਾਂ ਕਾਰਨ ਹੋਣ ਵਾਲੇ ਕੇਸ ਵਿਚ ਪੁਲਿਸ ਕਿਸੇ ਦਾ ਵੀ ਪੱਖ ਲੈਣ ਤੋਂ ਬਚਦੀ ਹੈ। ਏਸੀਪੀ ਸੈਂਟਰਲ ਸਤਿੰਦਰ ਚੱਢਾ ਦਾ ਕਹਿਣਾ ਹੈ ਕਿ ਪੁਲਿਸ ਅਕਾਲੀ ਆਗੂਆਂ ਦੀ ਭਾਲ ਕਰ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗਿ੍੍ਫਤਾਰ ਕਰ ਲਿਆ ਜਾਵੇਗਾ।