ਜੇਐੱਨਐੱਨ, ਜਲੰਧਰ : ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਵੀਰਵਾਰ ਨੂੰ ਜਲੰਧਰ ਸੈਂਟ੍ਰਲ ਵਿਧਾਨ ਸਭਾ ਹਲਕੇ ਦੇ ਪਿੰਡ ਦਕੋਹਾ 'ਚ ਗੁਰਦੁਆਰਾ ਬਾਬਾ ਬੁੱਢਾ ਜੀ ਸਾਹਿਬ 'ਚ ਮੱਥਾ ਟੇਕਿਆ ਤੇ ਸੰਤ ਭਗਵੰਤ ਭਜਨ ਸਿੰਘ ਮਹਾਰਾਜ ਤੋਂ ਆਸ਼ੀਰਵਾਦ ਲਿਆ। ਜਲੰਧਰ ਸੈਂਟ੍ਰਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਮੁਖੀ ਦਾਅਵੇਦਾਰ ਕਮਲਜੀਤ ਸਿੰਘ ਭਾਟੀਆ ਨਾਲ ਕਈ ਸੀਨੀਅਰ ਅਕਾਲੀ ਆਗੂ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਵੀ ਕਮਲਜੀਤ ਭਾਟੀਆ ਸੈਂਟ੍ਰਲ ਹਲਕੇ ਦੇ ਕਈ ਧਾਰਮਿਕ ਸਥਾਨਾਂ 'ਤੇ ਮੱਥਾ ਟੇਕ ਕੇ ਸਿਆਸੀ ਗਤੀਵਿਧੀਆਂ ਤੇਜ਼ ਕਰ ਚੁੱਕੇ ਹਨ। ਭਾਟੀਆ ਨੇ ਜਲੰਧਰ ਸੈਂਟ੍ਰਲ ਦੇ ਕਈ ਸੀਨੀਅਰ ਆਗੂਆਂ ਨਾਲ ਮੁਲਾਕਾਤ ਵੀ ਕੀਤੀ ਹੈ।

ਅਲਗਾਵ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਦੋਵੇਂ ਤਲਾਸ਼ ਰਹੇ ਚਿਹਰੇ

ਉਹ ਸੀਨੀਅਰ ਆਗੂ ਗੁਰਬਚਨ ਸਿੰਘ ਮਕੱੜ ਦੀ ਸਿਹਤ ਦਾ ਹਾਲ ਜਾਣਨ ਉਨ੍ਹਾਂ ਦੇ ਘਰ ਪਹੁੰਚੇ। ਕਿਸਾਨ ਕਾਨੂੰਨ ਸੁਧਾਰ ਦੇ ਮੁੱਦੇ 'ਤੇ ਭਾਜਪਾ ਨਾਲ ਵੱਖ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸ਼ਹਿਰੀ ਸੀਟਾਂ 'ਤੇ ਵੀ ਚੋਣਾਂ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਲੰਧਰ ਸੈਂਟਰਲ ਹਲਕਾ ਤੋਂ ਕਮਲਜੀਤ ਸਿੰਘ ਭਾਟੀਆ ਦਾਅਵਾ ਠੋਕ ਰਹੇ ਹਨ ਤੇ ਹਾਈਕਮਾਨ ਤਕ ਆਪਣੀ ਗੱਲ ਰੱਖ ਚੁੱਕੇ ਹਨ। ਭਾਜਪਾ ਆਗੂ ਵੀ ਦੇਹਾਤ ਦੀ ਸੀਟਾਂ 'ਤੇ ਸੰਭਾਵਨਾਵਾਂ ਤਲਾਸ਼ ਰਹੇ ਹਨ। ਜਲੰਧਰ ਜ਼ਿਲ੍ਹਾ ਦੀ 9 ਵਿਧਾਨ ਸਭਾ ਸੀਟਾਂ 'ਚੋਂ 3 ਤੇ ਭਾਜਪਾ ਤੋਂ 6 ਚੋਣਾਂ ਲੜਦੇ ਸਨ ਪਰ ਹੁਣ ਦੋਵੇਂ ਹੀ ਪਾਰਟੀਆਂ ਨੂੰ 9-9 ਉਮੀਦਵਾਰਾਂ ਦੀ ਤਲਾਸ਼ ਹੈ।

Posted By: Amita Verma