ਕੁਲਵਿੰਦਰ ਸਿੰਘ, ਜਲੰਧਰ

ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਮੰਗਲਵਾਰ ਨੂੰ ਜਲੰਧਰ ਸ਼ਹਿਰ ਵਿਚ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਗਏ।

ਸੋਢਲ ਰੋਡ, ਪਠਾਨਕੋਟ ਚੌਕ, ਲੰਮਾ ਪਿੰਡ ਚੌਕ, ਕਿਸ਼ਨਪੁਰਾ ਚੌਕ, ਕੰਪਨੀ ਬਾਗ, ਰਵਿਦਾਸ ਚੌਕ, ਬਸਤੀ ਮਿੱਠੂ, ਫੁੱਟਬਾਲ ਚੌਕ ਤੇ ਮਕਸੂਦਾਂ ਵਿਖੇ ਅਕਾਲੀ ਦਲ ਦੇ ਅਹੁਦੇਦਾਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਡੀਜ਼ਲ ਤੇ ਪੈਟਰੋਲ 'ਤੇ ਬੇਹਿਸਾਬ ਟੈਕਸ ਲਗਾਏ ਹਨ ਜਿਸ ਨਾਲ ਜਨਤਾ 'ਤੇ ਵਾਧੂ ਬੋਝ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਕਡਾਊਨ ਕਾਰਨ ਲੋਕਾਂ ਨੂੰ ਆਰਥਿਕ ਤੌਰ 'ਤੇ ਕਾਫੀ ਕਮਜ਼ੋਰ ਕੀਤਾ ਹੈ, ਉਪਰੋਂ ਸਰਕਾਰਾਂ ਟੈਕਸਾਂ ਦਾ ਬੋਝ ਪਾ ਕੇ ਜਨਤਾ 'ਤੇ ਦੋਹਰੀ ਮਾਰ ਮਾਰ ਰਹੀਆਂ ਹਨ।

ਮੰਨਣ ਨੇ ਕਿਹਾ ਕਿ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਇਸ ਪੱਧਰ 'ਤੇ ਪਹੁੰਚ ਗਈਆਂ ਹਨ ਕਿ ਫੈਕਟਰੀਆਂ, ਟਰਾਂਸਪੋਰਟ, ਕਿਸਾਨ ਤੇ ਆਮ ਲੋਕ ਬਹੁਤ ਪ੍ਰਭਾਵਿਤ ਹੋ ਰਹੇ ਹਨ, ਬੱਸਾਂ ਦਾ ਕਿਰਾਇਆ ਵਧਾ ਕੇ ਆਮ ਲੋਕਾਂ 'ਤੇ ਵਾਧੂ ਬੋਝ ਪਾ ਦਿੱਤਾ ਗਿਆ ਹੈ। ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਗਰੀਬ ਪਰਿਵਾਰਾਂ ਦੇ ਲੱਖਾਂ ਦੀ ਗਿਣਤੀ ਵਿਚ ਨੀਲੇ ਕਾਰਡ ਕੱਟ ਕੇ ਸ਼ਰ੍ਹੇਆਮ ਧੱਕੇਸ਼ਾਹੀ ਕੀਤੀ ਗਈ ਹੈ, ਲੋਕ ਨੀਲੇ ਕਾਰਡ ਬਣਵਾਉਣ ਲਈ ਦਰ-ਦਰ ਭਟਕ ਰਹੇ ਹਨ। ਮੰਨਣ ਨੇ ਕਿਹਾ ਕਿ ਪੰਜਾਬ 'ਚ ਗਰੀਬ ਪਰਿਵਾਰਾਂ ਦੇ ਲੱਖਾਂ ਦੀ ਗਿਣਤੀ ਵਿਚ ਕੱਟੇ ਗਏ ਨੀਲੇ ਕਾਰਡਾਂ ਨੂੰ ਮੁੜ ਬਹਾਲ ਕਰਨ ਸਬੰਧੀ ਰੋਸ ਪ੍ਰਦਰਸ਼ਨ ਕੀਤੇ ਗਏ ਹਨ।

ਅਕਾਲੀ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੀਲੇ ਕਾਰਡ ਜਲਦੀ ਤੋਂ ਜਲਦੀ ਬਹਾਲ ਕੀਤੇ ਜਾਣ ਅਤੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਵੇ। ਮੰਨਣ ਨੇ ਲਾਕਡਾਊਨ ਦੌਰਾਨ ਜੋ ਰਾਜਨੀਤਕ ਆਗੂਆਂ ਵਲੋਂ ਰਾਸ਼ਨ ਘੁਟਾਲਾ ਕੀਤਾ ਹੈ, ਉਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਆਮ ਲੋਕਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ ਹੈ, ਇਸ ਲਈ ਸਕੂਲਾਂ ਦੇ ਬੱਚਿਆਂ ਦੀਆਂ ਫੀਸਾਂ ਵੀ ਤੁਰੰਤ ਮੁਆਫ ਹੋਣੀਆਂ ਚਾਹੀਦੀਆਂ ਹਨ।

ਮਕਸੂਦਾਂ ਚੌਕ ਵਿਖੇ ਗੁਰਦੀਪ ਸਿੰਘ ਨਾਗਰਾ, ਗੁਰਪ੍ਰਰੀਤ ਸਿੰਘ ਗੋਪੀ ਰੰਧਾਵਾ, ਅਵਤਾਰ ਸਿੰਘ ਘੁੰਮਣ, ਸੋਢਲ ਚੌਕ ਵਿਖੇ ਮਨਿੰਦਰ ਪਾਲ ਸਿੰਘ ਗੁੰਬਰ, ਗੁਰਜੀਤ ਸਿੰਘ ਮਰਵਾਹਾ, ਸਤਿੰਦਰ ਸਿੰਘ ਪੀਤਾ, ਕਿਸ਼ਨਪੁਰਾ ਚੌਕ ਵਿਖੇ ਅਮਰਜੀਤ ਸਿੰਘ ਕਿਸ਼ਨਪੁਰਾ, ਹਕੀਕਤ ਸਿੰਘ ਸੈਣੀ, ਕੁਲਤਾਰ ਸਿੰਘ ਕੰਡਾ, ਲੰਮਾ ਪਿੰਡ ਚੌਕ ਵਿਖੇ ਰਣਜੀਤ ਸਿੰਘ ਰਾਣਾ, ਰਾਣਾ ਹੰਸ ਰਾਜ, ਬਾਲ ਕਿਸ਼ਨ ਬਾਲਾ, ਪਠਾਨਕੋਟ ਚੌਕ ਵਿਖੇ ਪਰਮਜੀਤ ਸਿੰਘ ਰੇਰੂ, ਕੁਲਦੀਪ ਸਿੰਘ ਲੁਬਾਣਾ, ਸਾਹਿਬ ਸਿੰਘ ਿਢੱਲੋਂ, ਗੁਰੂ ਨਾਨਕਪੁਰਾ ਵਿਖੇ ਹਰਦੀਪ ਸਿੰਘ ਸਿੱਧੂ, ਹਰਜੀਤ ਸਿੰਘ ਚੱਠਾ, ਕੰਵਲਪ੍ਰਰੀਤ ਸਿੰਘ ਸੰਮੀ, ਪ੍ਰਦੀਪ ਸਿੰਘ ਵਿੱਕੀ, ਨੰਗਲਸ਼ਾਮਾ ਚੌਕ ਵਿਖੇ ਬਲਬੀਰ ਸਿੰਘ ਬਿੱਟੂ ਸਾਬਕਾ ਕੌਂਸਲਰ, ਕਮਲੇਸ਼ ਧੰਨੋਵਾਲੀ, ਕਾਕੀ ਪਿੰਡ ਵਿਖੇ ਗੁਰਬਚਨ ਸਿੰਘ ਮੱਕੜ, ਜਸਬੀਰ ਸਿੰਘ ਦਕੋਹਾ, ਹਰਜਿੰਦਰ ਸਿੰਘ ਢੀਂਡਸਾ, ਮਨਜੀਤ ਸਿੰਘ, ਟਰਾਂਸਪੋਰਟ ਚੌਕ ਵਿਖੇ ਦਿਲਬਾਗ ਹੁਸੈਨ ਮੁਸਲਮ ਭਾਈਚਾਰਾ, ਕੰਪਨੀ ਬਾਗ ਵਿਖੇ ਚੰਦਨ ਗਰੇਵਾਲ, ਸੁਰੇਸ਼ ਸਹਿਗਲ ਸਾਬਕਾ ਮੇਅਰ, ਅਮਿਤ ਮੈਣੀ, ਸ਼ੇਰ ਸਿੰਘ, ਰਵਿਦਾਸ ਚੌਕ ਵਿਖੇ ਬੀਬੀ ਪਰਮਿੰਦਰ ਕੌਰ ਪੰਨੂ, ਪ੍ਰਵੇਸ਼ ਟਾਂਗਰੀ, ਭਜਨ ਲਾਲ ਚੋਪੜਾ, ਅਮਰਪ੍ਰਰੀਤ ਸਿੰਘ ਮੌਂਟੀ, ਫੱੁਟਬਾਲ ਚੌਕ ਵਿਖੇ ਕਮਲਜੀਤ ਸਿੰਘ ਭਾਟੀਆ, ਗੁਰਦੇਵ ਸਿੰਘ ਗੋਲਡੀ ਭਾਟੀਆ, ਕੁਲਵਿੰਦਰ ਸਿੰਘ ਚੀਮਾ, ਐੱਚਐੱਸ ਵਾਲੀਆ, ਮਿੱਠੂ ਬਸਤੀ ਵਿਖੇ ਜਥੇਦਾਰ ਪ੍ਰਰੀਤਮ ਸਿੰਘ, ਮਹਿੰਦਰ ਸਿੰਘ ਗੋਲੀ, ਬਸਤੀ ਬਾਵਾ ਖੇਲ ਕਪੂਰਥਲਾ ਰੋਡ ਵਿਖੇ ਸਰਬਜੀਤ ਸਿੰਘ ਪਨੇਸਰ, ਨੰਬਰਦਾਰ ਦਰਸ਼ਨ ਸਿੰਘ, ਬਲਵੰਤ ਸਿੰਘ ਗਿੱਲ, ਜਸਵਿੰਦਰ ਸਿੰਘ, ਬਲਜੀਤ ਸਿੰਘ ਲਾਇਲ ਤੇ ਵਰਕਸ਼ਾਪ ਚੌਕ ਵਿਖੇ ਰਵਿੰਦਰ ਸਿੰਘ ਸਵੀਟੀ, ਸੁਭਾਸ਼ ਸੋਂਧੀ, ਗੁਰਪਾਲ ਸਿੰਘ ਟੱਕਰ, ਸੁਰਿੰਦਰ ਸਿੰਘ ਐੱਸਟੀ ਆਦਿ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤੇ ਗਏ।

ਰੋਸ ਪ੍ਰਦਰਸ਼ਨ ਦੌਰਾਨ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜਿਲ੍ਹਾ ਅਕਾਲੀ ਦਲ ਵਲੋਂ ਸਾਰੇ ਸ਼ਹਿਰ ਦਾ ਦੌਰਾ ਕਰਦਿਆਂ ਰੋਸ ਪ੍ਰਦਰਸਨਾਂ ਵਿੱਚ ਹਿੱਸਾ ਲਿਆ ਗਿਆ ਤੇ ਆਗੂਆਂ ਦੀ ਅਗਵਾਈ ਕੀਤੀ ਗਈ। ਮੰਨਣ ਦੇ ਨਾਲ ਬਲਜੀਤ ਸਿੰਘ ਨੀਲਾਮਹਿਲ, ਪ੍ਰਰੋ ਮਨਜੀਤ ਸਿੰਘ, ਗੁਰਪ੍ਰਰੀਤ ਸਿੰਘ ਗੋਪੀ ਰੰਧਾਵਾ, ਅਵਤਾਰ ਸਿੰਘ ਘੁੰਮਣ, ਰਣਜੀਤ ਸਿੰਘ ਰਾਣਾ, ਮਨਿੰਦਰ ਪਾਲ ਸਿੰਘ ਗੁੰਬਰ, ਸਤਿੰਦਰ ਸਿੰਘ ਪੀਤਾ, ਅਰਜਨ ਸਿੰਘ, ਜਸਵੰਤ ਸਿੰਘ ਟੌਹੜਾ ਆਦਿ ਨਾਲ ਚੱਲ ਰਹੇ ਸਨ। ਇਸ ਮੌਕੇ ਰੋਸ ਪ੍ਰਦਰਸ਼ਨਾਂ ਵਿੱਚ ਹਰਵਿੰਦਰ ਸਿੰਘ ਰਾਜੂ, ਗੁਰਮੀਤ ਸਿੰਘ ਰਾਏਪੁਰ, ਠੇਕੇਦਾਰ ਰਘਬੀਰ ਸਿੰਘ, ਅਵਤਾਰ ਸਿੰਘ ਸੈਂਹਬੀ, ਪੁਰਨ ਸਿੰਘ ਰਠੌਰ, ਅਮਰੀਕ ਸਿੰਘ ਭਾਟਸਿੰਘ, ਭਾਟ ਰਜਿੰਦਰ ਸਿੰਘ, ਗੁਰਮੀਤ ਸਿੰਘ ਕਸਰੀਆ, ਜਸਵਿੰਦਰ ਸਿੰਘ ਸੱਭਰਵਾਲ, ਜਗਵਿੰਦਰ ਸਿੰਘ ਭਾਟੀਆ, ਤਰਨਜੀਤ ਸਿੰਘ ਗੱਗੂ, ਰਕੇਸ ਲੱਕੀ, ਸਤਨਾਮ ਸਿੰਘ ਵਿੱਕੀ,ਕਰਨਵੀਰ ਸਿੰਘ ਸਾਹਬ, ਪਰਵਿੰਦਰ ਸਿੰਘ ਬਬਲੂ, ਵਰਿੰਦਰ ਸਿੰਘ ਬੇਦੀ, ਲਵਜੀਤ ਸਿੰਘ ਰਾਜਾ, ਅਮਨਪਾਲ ਸਿੰਘ ਰਿੰਕੂ, ਮਨਪ੍ਰਰੀਤ ਸਿੰਘ, ਦਵਿੰਦਰ ਸਿੰਘ ਗੋਰਵ ਪਾਂਡੂ, ਅਮਨਦੀਪ ਸਿੰਘ ਕਾਕੂ, ਸੁਖਬੀਰ ਸਿੰਘ ਮਾਣਕ, ਜਾਵੇਦ ਸਲਮਾਨੀ, ਰਹਿਮਤ ਅਲੀ, ਰੋਸਨ ਦੀਨ,ਕੈਪਟਨ ਮਦਨ ਪਰਮਾਰ, ਰਾਜਵਿੰਦਰ ਰਾਜਾ, ਆਲੀਆ , ਸਮਸੂ ਦੀਨ, ਮੁਬਾਰਕ ਅਲੀ,ਗ੍ਰਾਮ ਮੁਸਤਫਾ, ਮਹਿੰਦਰ ਸਿੰਘ ਲੰਮਾ ਪਿੰਡ, ਫੁੰਮਣ ਸਿੰਘ, ਮਲਕਿੰਦਰ ਸਿੰਘ ਸੈਣੀ, ਸਤਨਾਮ ਸਿੰਘ ਲਾਇਲ, ਮਨਜੀਤ ਸਿੰਘ ਅਵਾਦਾਨ, ਅਸ਼ੋਕ ਚਾਂਦਲਾਂ, ਅਰੁਣ ਕੁਮਾਰ,ਅਰਜਨ ਪੰਡਿਤ, ਰਾਹੁਲ ਸਹੋਤਾ ਆਦਿ ਹਾਜ਼ਰ ਸਨ।