ਜਲੰਧਰ : ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਖ਼ਿਲਾਫ਼ ਮੈਮੋਰੰਡਮ ਦੇਣ ਆਏ ਅਕਾਲੀ-ਭਾਜਪਾ ਆਗੂਆਂ ਨੂੰ ਡੀਸੀ ਆਫਿਸ 'ਚ ਵੜਨ ਤੋਂ ਰੋਕਣ 'ਤੇ ਖੂਬ ਹੰਗਾਮਾ ਹੋਇਆ। ਇਸ ਦੌਰਾਨ ਅਕਾਲੀ ਤੇ ਭਾਜਪਾ ਆਗੂਆਂ ਨੇ ਗੇਟ 'ਤੇ ਹੀ ਨਾਅਰੇਬਾਜ਼ੀ ਕਰ ਦਿੱਤੀ। ਦੱਸ ਦੇਈਏ ਕਿ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਸਟਿੰਗ ਦਿੱਲ਼ੀ 'ਚ ਬੀਤੇ ਦਿਨੀਂ ਕੀਤਾ ਗਿਆ ਸੀ। ਨਿੱਜੀ ਟੀਵੀ ਚੈਨਲ ਨੇ ਇਸ ਨੂੰ ਮੰਗਲਵਾਰ ਨੂੰ ਦਿਖਾਇਆ ਸੀ। ਵਾਇਰਲ ਵੀਡੀਓ 'ਚ ਰਿਪੋਰਟਰ ਨੂੰ ਉਹ ਕਹਿ ਰਹੇ ਹਨ ਕਿ ਮੋਦੀ ਸਰਕਾਰ ਦੀ ਨੋਟਬੰਦੀ ਤੋਂ ਬਾਅਦ ਕਿਸੇ ਨੇਤਾ ਕੋਲ ਪੈਸੇ ਨਹੀਂ ਹਨ। ਭ੍ਰਿਸ਼ਟਾਚਾਰ ਘੱਟ ਹੋਇਆ ਹੈ। ਠੇਕਿਆਂ ਦੀ ਗੱਲ 'ਤੇ ਕਹਿੰਦੇ ਹਨ ਕਿ ਯੂਪੀਏ ਦੀ ਸਰਕਾਰ ਆਉਣ 'ਤੇ ਦੇਖ ਲਵਾਂਗੇ।

ਇਹ ਹੈ ਵਾਇਰਲ ਵੀਡੀਓ ਦਾ ਸੱਚ

ਸਟਿੰਗ ਦੇ ਵਾਇਰਲ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਠੇਕਿਆਂ 'ਚ ਮਦਦ ਦੀ ਗੱਲ 'ਤੇ ਸੰਸਦ ਮੈਂਬਰ ਚੌਧਰੀ ਕਹਿੰਦੇ ਹਨ ਕਿ ਇਹ ਕੰਮ ਹੁਣ ਆਨਲਾਈਨ ਤੇ ਡਿਜੀਟਲ ਹੋਣ ਕਾਰਨ ਬਹੁਤ ਰਿਸਕੀ ਹੋ ਗਿਆ ਹੈ। ਮਦਦ ਕਰਨੀ ਥੋੜ੍ਹੀ ਮੁਸ਼ਕਲ ਹੈ। ਪਹਿਲਾਂ ਕੋਟਾ ਸਿਸਟਮ ਹੁੰਦਾ ਸੀ ਪਰ ਹੁਣ ਅਜਿਹਾ ਨਹੀਂ ਹੈ। ਚੋਣ ਫੰਡ 'ਤੇ ਕਹਿੰਦੇ ਹਨ ਕਿ ਹਾਂ, ਮੁਲਾਕਾਤ ਕਰ ਲੈਣਗੇ। ਇਹ ਵੀ ਕਹਿੰਦੇ ਹਨ ਨੋਟਬੰਦੀ ਤੋਂ ਬਾਅਦ ਕਿਸੇ ਕੋਲ ਪੈਸੇ ਨਹੀਂ ਹਨ। ਸਿਰਫ਼ ਤਸਕਰਾਂ ਤੇ ਕੁਝ ਨੇਤਾਵਾਂ ਕੋਲ ਹਨ ਜਿਨ੍ਹਾਂ ਨੇ ਪਹਿਲਾਂ ਕਮਾਈ ਕਰ ਰੱਖੀ ਹੈ। ਮੋਦੀ ਦੇ ਐੱਮਪੀ ਵੀ ਕੰਮ ਨਹੀਂ ਕਰਵਾ ਪਾਉਂਦੇ ਹਨ। ਉਨ੍ਹਾਂ ਤੋਂ ਜ਼ਿਆਦਾ ਕੰਮ ਤਾਂ ਅਸੀਂ ਰੌਲਾ ਰੱਪਾ ਪਾ ਕੇ ਕਰਵਾ ਲੈਂਦੇ ਹਾਂ।

Posted By: Amita Verma