ਜਲੰਧਰ: ਪੀਏਪੀ ਗਰਾਉਂਡ 'ਚ ਅੱਠ ਤੋਂ ਦਸ ਅਗਸਤ ਤਕ ਹਵਾਈ ਫ਼ੌਜ ਦੀ ਭਰਤੀ ਹੋਵੇਗੀ। ਪ੍ਰਸ਼ਾਸਨ ਨੇ ਇਸ ਦੀਆਂ ਤਿਆਰੀਆਂ ਕਰ ਲਈਆਂ ਹਨ। ਕਾਰਜਕਾਰੀ ਡੀਸੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਭਰਤੀ ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਪਠਾਨਕੋਟ, ਰੂਪਨਗਰ, ਮੋਗਾ, ਲੁਧਿਆਣਾ, ਗੁਰਦਾਸਪੁਰ, ਤਰਨਤਾਰਨ, ਫਾਜ਼ਿਲਕਾ, ਬਠਿੰਡਾ ਤੇ ਕਪੂਰਥਲਾ ਦੇ ਨੌਜਵਾਨਾਂ ਲਈ ਕਰਵਾਈ ਜਾ ਰਹੀ ਹੈ। ਜਿਨ੍ਹਾਂ ਦਾ ਜਨਮ 19 ਜੁਲਾਈ 1999 ਤੋਂ ਜੁਲਾਈ 2002 ਵਿਚਾਲੇ ਹੋਣਾ ਚਾਹੀਦਾ ਹੈ। 50 ਫ਼ੀਸਦੀ ਨੰਬਰਾਂ ਨਾਲ ਬਾਰਵੀਂ ਪਾਸ ਤੇ ਅੰਗਰੇਜ਼ੀ 'ਚ ਵੀ ਇੰਨੇ ਹੀ ਫ਼ੀਸਦੀ ਨੰਬਰ ਆਏ ਹੋਣ।

ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਐੱਸਬੀਐੱਸ ਨਗਰ, ਰੂਪਨਗਰ ਤੇ ਮੋਗਾ ਜ਼ਿਲ੍ਹੇ ਦੇ ਨੌਜਵਾਨਾਂ ਦੀ ਸਰੀਰਕ ਫਿੱਟਨੈਸ ਤੇ ਰਿਟਨ ਟੈਸਟ ਪੰਜ ਅਗਸਤ ਨੂੰ ਹੋਵੇਗਾ। ਉੱਥੇ ਹੀ ਲੁਧਿਆਣਾ, ਗੁਰਦਾਸਪੁਰ, ਤਰਨਤਾਰਨ, ਫਾਜ਼ਿਲਕਾ, ਬਠਿੰਡਾ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਨੌਜਵਾਨਾਂ ਦਾ ਟੈਸਟ ਸੱਤ ਅਗਸਤ ਨੂੰ ਹੋਵੇਗਾ। ਇਹ ਭਰਤੀ ਰੈਲੀ ਗਰੁੱਪ ਯਾਨੀ ਆਟੋਮੋਬਾਈਲ ਟੈਕਨੀਸ਼ੀਅਨ ਤੇ ਆਈਏਐੱਫ ਪੁਲਿਸ ਲਈ ਕਰਵਾਈ ਜਾ ਰਹੀ ਹੈ। ਨੌਜਵਾਨ ਇਨ੍ਹਾਂ ਜ਼ਿਲ੍ਹਿਆਂ ਦਾ ਨਿਵਾਸੀ ਹੋਣਾ ਜ਼ਰੂਰੀ ਹੈ। ਭਰਤੀ ਦੇ ਦਿਨ ਬਾਰਵੀਂ ਦਾ ਸਰਟੀਫਿਕੇਟ, ਚਾਰ-ਚਾਰ ਫੋਟੋ ਕਾਪੀ ਤੇ ਦਸ ਫੋਟੋ ਲੈ ਕੇ ਆਉਣਾ ਜ਼ਰੂਰੀ ਹੈ।

Posted By: Akash Deep