ਰਾਕੇਸ਼ ਗਾਂਧੀ, ਜਲੰਧਰ : ਐੱਸਐੱਸਪੀ ਦਫਤਰ ਵਿਖੇ ਜ਼ਿਲ੍ਹਾ ਪੱਧਰੀ ਵਰਲਡ ਏਡਜ਼ ਦਿਵਸ ਮਨਾਇਆ ਗਿਆ। ਪ੍ਰਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐੱਸਪੀ ਮਨਜੀਤ ਕੌਰ ਨੇ ਦੱਸਿਆ ਕਿ ਐੱਸਐੱਸਪੀ ਦਫਤਰ ਵਿਚ ਮਨਾਏ ਗਏ ਏਡਜ਼ ਦਿਵਸ 'ਤੇ ਡਾ. ਸਵੇਜੀਤ ਸਿੰਘ ਮੈਡੀਕਲ ਅਫਸਰ ਏਆਰਟੀ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਇਸ ਦੇ ਕਾਰਨ ਲੱਛਣ ਤੇ ਬਚਾਅ ਸਬੰਧੀ ਦੱਸਦਿਆਂ ਹੋਇਆਂ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਜਲੰਧਰ ਦਿਹਾਤ ਦੀਆਂ ਸਬ ਡਵੀਜ਼ਨਾਂ ਸ਼ਾਹਕੋਟ, ਫਿਲੌਰ, ਕਰਤਾਰਪੁਰ, ਨਕੋਦਰ ਤੇ ਆਦਮਪੁਰ ਵਿਖੇ ਵੱਖ-ਵੱਖ ਡਾਕਟਰਾਂ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਗਿਆ।