ਮੇਹਰ ਚੰਦ ਪੋਲੀਟੈਕਨਿਕ ਕਾਲਜ ’ਚ ਏਡਜ਼ ਜਾਗਰੂਕਤਾ ਰੈਲੀ
ਮੇਹਰ ਚੰਦ ਪੋਲੀਟੈਕਨਿਕ ਕਾਲਜ ’ਚ ਏਡਜ਼ ਜਾਗਰੂਕਤਾ ਰੈਲੀ
Publish Date: Tue, 02 Dec 2025 06:26 PM (IST)
Updated Date: Tue, 02 Dec 2025 06:26 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਿਸ਼ਵ ਏਡਜ਼ ਦਿਵਸ ਮੌਕੇ ’ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਚਲਾਏ ਜਾ ਰਹੇ ਰੈੱਡ ਰਿਬਨ ਕਲੱਬ ਨੇ ਮੇਹਰ ਚੰਦ ਪੋਲੀਟੈਕਨਿਕ ਕਾਲਜ ’ਚ ਏਡਜ਼ ਜਾਗਰੂਕਤਾ ਰੈਲੀ ਕਰਵਾਈ। ਫਾਰਮੇਸੀ ਵਿਭਾਗ ਦੇ ਕਰੀਬ 120 ਵਿਦਿਆਰਥੀਆਂ ਨੇ ਰੈਲੀ ’ਚ ਹਿੱਸਾ ਲਿਆ, ਜਦਕਿ ਕਲੱਬ ਦੇ ਪ੍ਰਧਾਨ ਪ੍ਰੋ. ਸੰਦੀਪ ਕੁਮਾਰ, ਜਨਰਲ ਸਕੱਤਰ ਪ੍ਰੋ. ਪੰਕਜ ਗੁਪਤਾ ਤੇ ਸੈਕਟਰੀ ਅਭਿਸ਼ੇਕ ਸ਼ਰਮਾ ਵੀ ਮੌਜੂਦ ਰਹੇ। ਰੈਲੀ ਨੂੰ ਕਾਲਜ ਦੇ ਪ੍ਰਿੰਸੀਪਲ ਤੇ ਰੈੱਡ ਰਿਬਨ ਕਲੱਬ ਦੇ ਪੈਟਰਨ ਡਾ. ਜਗਰੂਪ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਏਡਜ਼ ਬਾਰੇ ਜਾਣਕਾਰੀ ਹੀ ਇਸਦੀ ਸਭ ਤੋਂ ਵੱਡੀ ਰੋਕਥਾਮ ਹੈ। ਨਸ਼ੇ ਨੂੰ ਬਿਮਾਰੀਆਂ ਦੀ ਜੜ ਦੱਸਦੇ ਹੋਏ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਡਾ. ਜਗਰੂਪ ਸਿੰਘ ਨੇ ਕਿਹਾ ਕਿ ਚੰਗੀ ਸਿਹਤ ਨਾਲ ਹੀ ਵਿਦਿਆਰਥੀ ਸਮਾਜ ਤੇ ਦੇਸ਼ ਦੀ ਤਰੱਕੀ ’ਚ ਯੋਗਦਾਨ ਪਾ ਸਕਦੇ ਹਨ। ਰੈੱਡ ਰਿਬਨ ਕਲੱਬ ਦੇ ਪ੍ਰਧਾਨ ਪ੍ਰੋ. ਸੰਦੀਪ ਕੁਮਾਰ ਨੇ ਦੱਸਿਆ ਕਿ ਏਡਜ਼ ਮਰੀਜ਼ਾਂ ’ਚ ਟੀਬੀ ਦਾ ਖਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ 2031 ਤੱਕ ਏਡਜ਼ ਮੁਕਤ ਭਾਰਤ ਦਾ ਟੀਚਾ ਰੱਖਿਆ ਹੈ, ਜਿਸਨੂੰ ਜਾਗਰੂਕਤਾ ਰਾਹੀਂ ਹੀ ਪਾਇਆ ਜਾ ਸਕਦਾ ਹੈ। ਅੰਤ ’ਚ ਪ੍ਰੋ. ਪੰਕਜ ਗੁਪਤਾ ਤੇ ਅਭਿਸ਼ੇਕ ਸ਼ਰਮਾ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ।