ਐੱਨਆਈਟੀ ਜਲੰਧਰ ਤੇ ਆਈਆਈਟੀ ਜੰਮੂ ਵਿਚਾਲੇ ਸਮਝੌਤਾ
ਐੱਨਆਈਟੀ ਜਲੰਧਰ ਤੇ ਆਈਆਈਟੀ ਜੰਮੂ ਵਿਚਕਾਰ ਸਾਂਝੇ ਪੀਐੱਚਡੀ ਪ੍ਰੋਗਰਾਮ ਸਬੰਧੀ ਸਮਝੌਤਾ
Publish Date: Fri, 24 Jul 2026 07:53 PM (IST)
Updated Date: Sat, 25 Jul 2026 06:40 PM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਡਾ. ਬੀਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (ਐੱਨਆਈਟੀ) ਜਲੰਧਰ ਤੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਜੰਮੂ ਨੇ 21 ਜੁਲਾਈ 2026 ਨੂੰ ਸਾਂਝਾ ਪੀਐੱਚਡੀ ਪ੍ਰੋਗਰਾਮ ਸ਼ੁਰੂ ਕਰਨ ਲਈ ਇਕ ਸਮਝੌਤੇ ਤੇ ਹਸਤਾਖਰ ਕੀਤੇ। ਇਸ ਪ੍ਰੋਗਰਾਮ ਤਹਿਤ ਖੋਜਾਰਥੀਆਂ ਨੂੰ ਸਾਂਝੀ ਡਾਕਟਰ ਆਫ ਫ਼ਿਲਾਸਫ਼ੀ (ਪੀਐੱਚਡੀ) ਡਿਗਰੀ ਪ੍ਰਦਾਨ ਕੀਤੀ ਜਾਵੇਗੀ। ਇਸ ਸਮਝੌਤੇ ਤੇ ਐੱਨਆਈਟੀ ਜਲੰਧਰ ਦੇ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਤੇ ਆਈਆਈਟੀ ਜੰਮੂ ਦੇ ਡਾਇਰੈਕਟਰ ਪ੍ਰੋ. ਮਨੋਜ ਸਿੰਘ ਗੌਰ ਨੇ ਹਸਤਾਖਰ ਕੀਤੇ। ਇਸ ਮੌਕੇ ਪ੍ਰੋ. ਰਮਨ ਬੇਦੀ, ਡੀਨ (ਅਕਾਦਮਿਕ), ਐੱਨਆਈਟੀ ਜਲੰਧਰ, ਸਮੇਤ ਦੋਵੇਂ ਸੰਸਥਾਵਾਂ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਪ੍ਰੋਗਰਾਮ ਤਹਿਤ ਪੀਐੱਚਡੀ ਖੋਜਾਰਥੀਆਂ ਦਾ ਰਜਿਸਟ੍ਰੇਸ਼ਨ ਐੱਨਆਈਟੀ ਜਲੰਧਰ ਤੇ ਆਈਆਈਟੀ ਜੰਮੂ ਦੋਵੇਂ ਸੰਸਥਾਵਾਂ ’ਚ ਹੋਵੇਗਾ। ਉਹ ਸਾਂਝੀ ਦੇਖ-ਰੇਖ ਹੇਠ ਖੋਜ ਕਾਰਜ ਕਰਨਗੇ। ਇਸ ਲਈ ਸਬੰਧਤ ਵਿਸ਼ੇ ’ਚ ਯੋਗ ਅਧਿਆਪਕ ਤੇ ਮਨਜ਼ੂਰ ਕੀਤੇ ਗਏ ਖੋਜ ਪ੍ਰਸਤਾਵ ਹੋਣਾ ਲਾਜ਼ਮੀ ਹੋਵੇਗਾ। ਇਸ ਮੌਕੇ ਐੱਨਆਈਟੀ ਦੇ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਕਿਹਾ ਆਈਆਈਟੀ ਜੰਮੂ ਨਾਲ ਇਹ ਸਹਿਯੋਗ ਗੁਣਵੱਤਾ ਭਰਪੂਰ ਖੋਜ ਤੇ ਅਕਾਦਮਿਕ ਉਤਕ੍ਰਿਸ਼ਟਤਾ ਨੂੰ ਉਤਸ਼ਾਹਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ।