ਪੰਜਾਬੀ ਜਾਗਰਣ ਟੀਮ, ਭੋਗਪੁਰ : ਹਲਕਾ ਆਦਮਪੁਰ ਹੇਠ ਪੈਂਦੇ ਬਲਾਕ ਭੋਗਪੁਰ ਵਿਚ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਰਾਕੇਸ਼ ਕੁਮਾਰ ਬੱਗਾ ਦੀ ਅਗਵਾਈ ਹੇਠ ਬਸਪਾ ਵਰਕਰਾਂ ਵੱਲੋਂ ਮਾਸੂਮ ਫਤਹਿਵੀਰ ਸਿੰਘ ਦੀ ਸਰਕਾਰ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹੋਈ ਮੌਤ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਕਾਂਗਰਸ ਸਰਕਾਰ ਦਾ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪੁਤਲਾ ਸਾੜਿਆ ਗਿਆ ਤੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਬਸਪਾ ਆਗੂਆਂ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਕਰਦਿਆ ਬੱਚੇ ਫਤਹਿਵੀਰ ਸਿੰਘ ਦੀ ਮੌਤ ਦੀ ਜ਼ਿੰਮੇਵਾਰ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਨੂੰ ਠਹਿਰਾਇਆ ਹੈ। ਬਸਪਾ ਵਰਕਰਾਂ ਕਿਹਾ ਕਿ ਸਰਕਾਰ ਸਮੇਂ ਸਿਰ ਮਾਸੂਮ ਬੱਚੇ ਨੂੰ ਸਮੇਂ ਸਿਰ ਬੋਰਵੈੱਲ ਵਿਚੋ ਕੱਢਣ 'ਚੋਂ ਅਸਫਲ ਰਹੀ ਹੈ ਇਸ ਕਾਰਨ ਸਰਕਾਰ ਦੀ ਿਢੱਲ ਅਤੇ ਲਾਪਰਵਾਹੀ ਕਰਕੇ ਮਾਤਾ-ਪਿਤਾ ਦੀਆਂ ਅੱਖਾਂ ਦਾ ਤਾਰਾ ਹਮੇਸ਼ਾ ਲਈ ਉਨ੍ਹਾਂ ਤੋਂ ਦੂਰ ਹੋ ਗਿਆ। ਰਾਕੇਸ਼ ਕੁਮਾਰ ਬੱਗਾ ਨੇ ਕਿਹਾ ਕਿ ਬਸਪਾ ਦਾ ਪੂਰਾ ਪਰਿਵਾਰ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਖੜ੍ਹਾ ਹੈ। ਇਸ ਮੌਕੇ ਸਾਬਕਾ ਕੋਂਸਲਰ ਰਾਕੇਸ਼ ਕੁਮਾਰ ਬੱਗਾ, ਮਾਸਟਰ ਰਾਮ ਲੁਭਾਇਆ, ਅਸ਼ੋਕ ਮੋਗਾ, ਬੰਟੀ ਸਰੋਆ, ਚਮਨ ਲਾਲ, ਰਮਨਦੀਪ ਮੋਗਾ, ਜਸਵੰਤ ਭੋਗਪੁਰ, ਲਲਿਤ ਮੋਗਾ, ਸੁਰਜੀਤ ਸ਼ਕਰਪੁਰ, ਜਗਦੀਸ਼ ਚੰਦਰ, ਰਜਿੰਦਰ ਪਾਲ, ਇੰਰਜੀਤ ਸਰੋਆ, ਪ੍ਰਗਟ ਸਿੰਘ, ਹਰਦੀਪ ਸਰੋਆ, ਵਿਜੇ ਕੁਮਾਰ, ਬਲਰਾਜ ਸਰੋਆ, ਅਨਿਲ ਕੁਮਾਰ, ਰਜਿੰਦਰ ਅਟਵਾਲ, ਸਰਬਜੀਤ ਸਿੰਘ, ਲਵਪ੍ਰਰੀਤ, ਰਾਮ ਆਸਰਾ, ਬੋਬੀ ਬਿਨਪਾਲਕੇ, ਅੰਮਿ੍ਤ ਚਮਿਆਰੀ. ਰਾਜਵੀਰ ਸ਼ੱਕਰਪੁਰ, ਰਾਜੇਸ਼ ਕੁਮਾਰ ਅਤੇ ਹੋਰ ਨੌਜਵਾਨ ਹਾਜ਼ਰ ਸਨ